ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ)- ਪਿਛਲੇ ਦਿਨੀਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਅਤੇ ਲੋਕ ਲਹਿਰਾਂ ਵਿੱਚ ਜਵਾਨੀ ਸਮੇਂ ਤੋਂ ਸਰਗਰਮ ਕਾਰਕੁੰਨ ਨਾਮਦੇਵ ਭੁਟਾਲ ਦੇ ਦੇਹਾਂਤ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਦੇਸ਼ ਭਗਤ ਯਾਦਗਾਰ ਦੇ ਸਕੱਤਰ ਜੁਝਾਰ ਲੌਗੋਵਾਲ, ਡੈਮੋਕਰੈਟਿਕ ਟੀਚਰ ਬਲਵੀਰ ਲੌਗੋਵਾਲ, ਅਨਿਲ ਕੁਮਾਰ, ਤਰਕਸ਼ੀਲ ਸੁਸਾਇਟੀ ਦੇ ਕਮਲਜੀਤ ਵਿੱਕੀ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਗੋਵਾਲ, ਭਾਰਤੀ ਕਿਸਾਨ ਯੂਨੀਅਨ (ਅਜ਼ਾਦ) ਦੇ ਜਸਵਿੰਦਰ ਸੋਮਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਰਣਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਭੋਲਾ ਸਿੰਘ, ਪ੍ਰੈਸ ਕਲੱਬ (ਰਜਿ:) ਲੌਂਗੋਵਾਲ ਦੇ ਪ੍ਰਧਾਨ ਜਗਸੀਰ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜ਼ੁੰਮਾ ਸਿੰਘ, ਪੱਤਰਕਾਰ ਗੁਰਪ੍ਰੀਤ ਸਿੰਘ ਖਾਲਸਾ ਆਦਿ ਨੇ ਨਾਮਦੇਵ ਭੁਟਾਲ ਦੇ ਦੇਹਾਂਤ ਨਾਲ ਲੋਕ ਪੱਖੀ, ਜਮਹੂਰੀ ਅਤੇ ਇਨਕਲਾਬੀ ਲਹਿਰ ਨੂੰ ਵੱਡਾ ਘਾਟਾ ਦੱਸਿਆ ਹੈ।ਆਗੂਆਂ ਨੇ ਕਿਹਾ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਪਰਿਵਾਰ ਵੱਲੋਂ ਮੈਡੀਕਲ ਖੋਜ ਕਾਰਜ਼ਾਂ ਲਈ ਪ੍ਰਦਾਨ ਕਰਨਾ ਅੰਧਵਿਸ਼ਵਾਸੀ, ਕਰਮ ਕਾਂਡਾਂ, ਗੈਰ ਵਿਗਿਆਨਕ ਵਿਚਾਰਧਾਰਾ ਫੈਲਾ ਰਹੀਆਂ ਤਾਕਤਾਂ ਦੇ ਏਜੰਡੇ ਨੂੰ ਵੀ ਸੱਟ ਮਾਰਦਾ ਹੈ।ਅਜਿਹੇ ਸੁਹਿਰਦ ਸਾਥੀ ਦਾ ਕਾਫਲੇ ‘ਚੋਂ ਵਿਛੜਨਾ ਤਕਲੀਫਦੇਹ ਹੈ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …