Monday, July 8, 2024

34ਵੀਂ ਡੀ.ਟੀ.ਐਫ ਵਜੀਫ਼ਾ ਪ੍ਰੀਖਿਆ 21 ਜਨਵਰੀ ਨੂੰ – ਦਾਤਾ ਨਮੋਲ

ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਸੰਗਰੂਰ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਆਦਰਸ਼ ਸਕੂਲ ਵਿਖੇ ਹੋਈ।ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਇਸ ਵਿੱਚ ਤੈਅ ਕੀਤਾ ਗਿਆ ਕਿ ਪਿੱਛਲੇ ਤਿੰਨ ਦਹਾਕਿਆਂ ਤੋਂ ਕਰਵਾਈ ਜਾ ਰਹੀ ਵਜੀਫ਼ਾ ਪ੍ਰੀਖਿਆ ਦੀ ਲੜੀ ਵਿੱਚ ਇਸ ਵਾਰ 34ਵੀਂ ਵਜੀਫ਼ਾ ਪ੍ਰੀਖਿਆ 21 ਜਨਵਰੀ 2024 ਨੂੰ ਕਰਵਾਈ ਜਾਵੇਗੀ।ਇਹ ਤੈਅ ਕੀਤਾ ਗਿਆ ਕਿ ਪ੍ਰੀਖਿਆ ਸਬੰਧੀ ਸਕੂਲਾਂ ਵਲੋਂ ਵਿਦਿਆਰਥੀਆਂ ਦਾ ਐਂਟਰੀ ਫ਼ਾਰਮ 15 ਜਨਵਰੀ ਤੱਕ ਪ੍ਰੀਖਿਆ ਸੰਚਾਲਨ ਕਮੇਟੀ ਤੱਕ ਪਹੁੰਚਾ ਦਿੱਤਾ ਜਾਵੇ।ਜਿਕਰਯੋਗ ਹੈ ਕਿ ਜਥੇਬੰਦੀ ਵਲੋਂ ਲੜੀਵਾਰ ਕਰਵਾਈ ਜਾ ਰਹੀ ਇਸ ਪ੍ਰੀਖਿਆ ਵਿੱਚ ਸਾਰੇ ਜਿਲ੍ਹੇ ‘ਚੋਂ ਸਰਕਾਰੀ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼਼੍ਰੇਣੀ ਦੇ ਲਗਭਗ 4 ਤੋਂ 5 ਹਜਾਰ ਵਿਦਿਆਰਥੀ ਹਰ ਸਾਲ ਭਾਗ ਲੈਂਦੇ ਹਨ।ਜਥੇਬੰਦੀ ਵਲੋਂ 10 ਦਸੰਬਰ ਦੀ ਕੰਪਿਊਟਰ ਅਧਿਆਪਕਾਂ ਦੀ ਧੂਰੀ ਰੈਲੀ ਅਤੇ 11 ਦਸੰਬਰ ਦੇ ਸੰਯੁਕਤ ਅਧਿਆਪਕ ਮੋਰਚੇ ਦੁਆਰਾ ਸਰਕਾਰ ਦੇ ਮੀਟਿੰਗ ਤੋਂ ਭੱਜਣ ਦੇ ਰੋਸ ਵਜੋਂ ਜਿਲ੍ਹਾ ਹੈਡ ਕੁਆਰਟਰ `ਤੇ ਕੀਤੇ ਜਾਣ ਵਾਲੇ ਅਰਥੀ ਫੂਕ ਮਜ਼ਾਹਰੇ ਵਿੱਚ ਸ਼ਾਮਲ ਹੋਣ ਸਬੰਧੀ ਯੋਜਨਾਬੰਦੀ ਕੀਤੀ ਗਈ।
ਜਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਵਲੋਂ ਹਲਕੇ ਦੀ ਨਾਮਵਰ ਸ਼ਖਸ਼ੀਅਤ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾਈ ਆਗੂ ਅਤੇ ਜਿਲ੍ਹਾ ਸੰਗਰੂਰ ਦੇ ਸਾਬਕਾ ਪ੍ਰਧਾਨ ਨਾਮਦੇਵ ਭੁਟਾਲ ਦੇ ਦਿਹਾਂਤ `ਤੇ ਸ਼ੋਕ ਮਤਾ ਪਾਇਆ ਗਿਆ।
ਮੀਟਿੰਗ ਵਿੱਚ ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ, ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਬਲਾਕਾਂ ਦੇ ਆਗੂਆਂ ਜਗਦੇਵ ਕੁਮਾਰ, ਨਾਇਬ ਸਿੰਘ ਰਟੋਲਾਂ, ਸਹਿਦੇਵ ਚੱਠਾ, ਸਤਨਾਮ ਉਭਾਵਾਲ, ਗਗਨ ਧੂਰੀ ਸ਼ਾਮਲ ਹੋਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …