ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਵਿਭਾਗ ਸੀ-ਪਾਈਟ ਆਰਮੀ ਕੈਂਪ ਡੇਰਾਬਾਬਾ ਨਾਨਕ ਗੁਰਦਾਸਪੁਰ ਵਿਖੇ ਜਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਦੇ ਫੌਜ ਅਤੇ ਪੈਰਾਲਿਮਟਰੀ ਫੋਰਸ ਵਿੱਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਲਈ ਟਰੇਨਿੰਗ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ।ਕੈਂਪ ਦੇ ਅਧਿਕਾਰੀ ਸੂਬੇਦਾਰ ਗੁਰਨਾਮ ਸਿੰਘ, ਐਜਡੂਟੈਂਟ/ਟਰੇਨਿੰਗ ਅਫਸਰ ਨੇ ਦੱਸਿਆ ਕਿ ਪੈਰਾਮਿਲਟਰੀ ਫੋਰਸ ਜਿਵੇ ਐਸ.ਐਸ.ਬੀ.ਸੀ, ਬੀ.ਐਸ.ਐਫ, ਸੀ.ਆਰ.ਪੀ.ਐਫ, ਸੀ,ਆਈ.ਐਸ.ਐਫ.ਆਈ.ਟੀ.ਬੀ.ਪੀ, ਅਸਾਮ ਰਾਈਫਲਜ਼ ਆਦਿ ਵਿੱਚ 75000 ਦੇ ਕਰੀਬ ਅਸਾਮੀਆਂ ਨਿਕਲੀਆਂ ਹਨ, ਜਿਸ ਵਿੱਚ ਨੌਜਵਾਨ 28 ਦਸੰਬਰ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।ਚਾਹਵਾਨਾਂ ਦੀ ਉਮਰ 18 ਸਾਲ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ।ਐਸ.ਸੀ.ਐਸ.ਟੀ ਜਾਂ ਬੀ.ਸੀ ਕੈਟਾਗਰੀ ਦੇ ਬੱਚਿਆਂ ਲਈ ਉਮਰ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇਗੀ।ਉਹਨਾਂ ਦੱਸਿਆ ਕਿ ਅਗਲੇ ਮਹੀਨੇ ਫੌਜ ਦੀ ਭਰਤੀ ਲਈ ਪ੍ਰਕਿਰਿਆਂ ਵੀ ਸ਼ੁਰੂ ਹੋ ਜਾਵੇਗੀ।
ਇਹਨਾਂ ਭਰਤੀਆਂ ਦੀ ਤਿਆਰੀ ਲਈ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ, ਗੁਰਦਾਸਪੁਰ ਵਿੱਚ ਸਰੀਰਕ ਅਤੇ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜੋ ਕਿ ਬਿਲਕੁੱਲ ਮੁਫਤ ਕਰਵਾਈ ਜਾ ਰਹੀ ਹੈ।ਬੱਚਿਆਂ ਦੇ ਰਹਿਣ ਲਈ ਮੁਫਤ ਹੋਸਟਲ ਦਾ ਪ੍ਰਬੰਧ ਹੈ ਅਤੇ ਵਧੀਆ ਖਾਣਾ ਵੀ ਬਿਲਕੁੱਲ ਮੁਫਤ ਦਿੱਤਾ ਜਾ ਰਿਹਾ ਹੈ।ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦਸਵੀਂ, ਬਾਰਵੀਂ ਦੇ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਦੇ ਨਾਲ ਦੋ ਪਾਸਪੋਰਟ ਸਾਈਜ ਫੋਟੋਆਂ ਲੈ ਕੇ ਸੀ-ਪਾਈਟ ਆਰਮੀ ਕੈਂਪ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਜਲਦੀ ਤੋਂ ਜਲਦੀ ਪੁੱਜ ਕੇ ਭਰਤੀ ਦਾ ਫਾਇਦਾ ਉਠਾ ਸਕਦੇ ਹਨ।ਵਧੇਰੇ ਜਾਣਕਾਰੀ ਵਾਸਤੇ ਮੁਬਾਇਲ ਨੰਬਰ 6283031125, 8054698980, 9417420125 ‘ਤੇ ਸਪੰਰਕ ਕੀਤਾ ਜਾ ਸਕਦਾ ਹੈ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …