ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਅੰਨਗੜ੍ਹ ਪੁਲਿਸ ਚੌਂਕੀ ‘ਚ ਤਾਇਨਾਤ ਮੁੱਖ ਸਿਪਾਹੀ ਰਾਜਵੰਤ ਸਿੰਘ ਨੇ ਸੜ੍ਹਕ ‘ਤੇ ਪਿਆ ਮਿਲਿਆ ਇੱਕ ਪਰਸ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ।ਮਿਲੀ ਜਾਣਕਾਰੀ ਅਨੁਸਾਰ ਗੁਰਬਖਸ਼ ਨਗਰ ਅੰਮ੍ਰਿਤਸਰ ਵਿਖੇ ਰਹਿੰਦਾ ਗੋਪੀ ਨਾਮ ਦਾ ਇਕ ਨੌਜਵਾਨ ਜੋ ਲੱਕੜ ਦਾ ਕੰਮ ਕਰਦਾ ਹੈ, ਉਹ ਬਜਾਰ ਜਾ ਰਿਹਾ ਸੀ ਤਾਂ ਉਸ ਦਾ ਪਰਸ (ਜਿਸ ਵਿਚ 20,000/- ਰੁਪਏ ਤੇ ਕੁੱਝ ਕਾਗਜ਼ਾਤ ਸਨ), ਕਿਤੇ ਰਸਤੇ ‘ਚ ਡਿੱਗ ਗਿਆ।ਡਿਊਟੀ ‘ਤੇ ਤਾਇਨਾਤ ਸਿਪਾਹੀ ਰਾਜਵੰਤ ਸਿੰਘ ਨੂੰ ਜਦ ਇਹ ਪਰਸ ਸੜਕ ‘ਤੇ ਪਿਆ ਮਿਲਿਆ ਤਾਂ ਉਸ ਨੇ ਇਸ ਦੀ ਸੂਚਨਾ ਚੌਂਕੀ ਇੰਚਾਰਜ਼ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਦੇ ਦਿੱਤੀ।ਕੁੱਝ ਸਮੇਂ ਬਾਅਦ ਉਕਤ ਨੌਜਵਾਨ ਪਰਸ ਦੀ ਗੁੰਮਸ਼ੁਦਗੀ ਦੀ ਇਤਲਾਹ ਦੇਣ ਲਈ ਪੁਲਿਸ ਚੌਂਕੀ ਅਨਗੜ੍ਹ ਵਿਖੇ ਆਇਆ ਤਾਂ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਆਪਣੇ ਗਵਾਚੇ ਹੋਏ ਪਰਸ ਦੀ ਨਿਸ਼ਾਨੀ ਦੱਸਣ ‘ਤੇ ਪਰਸ ਉਸ ਨੂੰ ਸੌਂਪ ਦਿੱਤਾ ਗਿਆ।ਗੁਆਚਾ ਪਰਸ ਮਿਲਣ ‘ਤੇ ਨੌਜਵਾਨ ਗੋਪੀ ਵਲੋਂ ਪੁਲਿਸ ਜਵਾਨਾਂ ਦਾ ਧੰਨਵਾਦ ਕੀਤਾ ਗਿਆ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …