Thursday, December 26, 2024

ਸੁਨਾਮ ਵਿਖੇ ਲੋਕ ਅਦਾਲਤ ਰਾਹੀਂ ਸੈਂਕੜੇ ਕੇਸਾਂ ਦਾ ਨਿਪਟਾਰਾ

ਸੁਨਾਮ,9 ਦਸੰਬਰ (ਜਗਸੀਰ ਲੌਂਗੋਵਾਲ )- ਸੁਨਾਮ ਮਾਨਯੋਗ ਜਿਲਾ ਸੈਸ਼ਨ ਜੱਜ ਕਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਨਾਮ ਵਿਖੇ 9 ਦਸੰਬਰ 2023 ਨੂੰ ਨੈਸ਼ਨਲ ਲੋਕ ਅਦਾਲਤ ਦਾ ਗਠਨ ਕੀਤਾ ਗਿਆ।ਜਿਥੇ ਸ੍ਰੀ ਗੁਰਭਿੰਦਰ ਸਿੰਘ ਜੌਹਲ ਮਾਣਯੋਗ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਅਤੇ ਸ਼੍ਰੀ ਦਲੀਪ ਕੁਮਾਰ ਮਾਨਯੋਗ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੇ ਦੁਆਰਾ ਦੋ ਬੈਂਚਾਂ ਦਾ ਗਠਨ ਕੀਤਾ ਗਿਆ।ਜਿਸ ਵਿੱਚ ਬੈਂਚ ਨੰਬਰ ਇੱਕ ਤੇ ਸ੍ਰੀ ਗੁਰਭਿੰਦਰ ਸਿੰਘ ਜੌਹਲ ਮਾਣਯੋਗ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਵਲੋਂ 1370 ਕੇਸ ਸੁਣੇ ਗਏ।ਜਿਨ੍ਹਾਂ ਵਿਚੋਂ 530 ਕੇਸਾਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਕੀਤਾ ਗਿਆ ਅਤੇ 17892827 ਰੁਪਏ ਰਕਮ ਦੀ ਸੈਟਲਮੈਂਟ ਕਰਵਾ ਕੇ ਕੇਸ ਨਿਪਟਾਏ ਗਏ ਅਤੇ ਬੈਂਚ ਨੰਬਰ 2 ਤੇ ਸ੍ਰੀ ਦਲੀਪ ਕੁਮਾਰ ਮਾਣਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਵਲੋਂ 1126 ਕੇਸ ਲਗਾਏ ਗਏ।ਇਸ ਵਿਚੋਂ 433 ਕੇਸਾਂ ਲਈ 4330001 ਰੁਪਏ ਰਕਮ ਨਾਲ ਦੋਨਾਂ ਧਿਰਾਂ ਦੀ ਨਿਪਟਾਰਾ ਕੀਤਾ ਗਿਆ ਅਤੇ ਲੋਕਾਂ ਨੂੰ ਅਦਾਲਤਾਂ ਦੀਆਂ ਸੇਵਾਵਾਂ ਅਤੇ ਲਾਭ ਸਬੰਧੀ ਜਾਗਰੂਕ ਕੀਤਾ ਗਿਆ।
ਆਮ ਪਬਲਿਕ ਵਲੋਂ ਵੀ ਮਾਨਯੋਗ ਅਦਾਲਤਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਸੈਂਕੜੇ ਲੋਕਾਂ ਨੇ ਲੋਕ ਅਦਾਲਤ ਦਾ ਲਾਭ ਹਾਸਿਲ ਕੀਤਾ ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …