Sunday, July 27, 2025
Breaking News

ਅਕਾਲ ਅਕੈਡਮੀ ਥੇਹ ਕਲੰਦਰ ਦੇ ਬੱਚਿਆਂ ਨੇ ਰਾਜ-ਪੱਧਰੀ ਗਤਕਾ ਮੁਕਾਬਲੇ ‘ਚ ਮਾਰੀਆਂ ਮੱਲ੍ਹਾਂ

ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਵੱਲੋਂ ਕੋਚ ਸਰਦਾਰ ਕਰਮਪਾਲ ਸਿੰਘ ਦੀ ਅਗਵਾਈ ਹੇਠ ਸਟੇਟ ਲੈਵਲ ਗਤਕਾ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ।ਜਿਸ ਦੌਰਾਨ ਯੁਵਰਾਜ ਸਿੰਘ ਵਲੋਂ ਰਾਜ-ਪੱਧਰ `ਤੇ ਫ੍ਰੀ ਸੋਟੀ ਅੰਡਰ-19 ਵਿਅਕਤੀਗਤ ਵਿੱਚ ਗੋਲਡ ਮੈਡਲ ਨਾਲ ਪਹਿਲਾ ਸਥਾਨ ਹਾਸਲ ਕੀਤਾ।ਗੁਰਸ਼ਾਨ ਸਿੰਘ, ਅਸ਼ਰਿਤ ਕੁਮਾਰ, ਜਸ਼ਨਦੀਪ ਸਿੰਘ ਨੇ ਫ੍ਰੀ ਸੋਟੀ ਅੰਡਰ-17 ਵਿੱਚ ਸਟੇਟ ਲੈਵਲ ਦੇ ਦੂਸਰੇ ਸਥਾਨ ਹਾਸਲ ਕੀਤੇ ਅਤੇ ਸਮਰਵੀਰ ਸਿੰਘ, ਏਕਮਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਪ੍ਰੀਤ ਸਿੰਘ ਨੇ ਸਿੰਗਲ ਸੋਟੀ ਅੰਡਰ-17 ਟੀਮ ਵਿੱਚ ਸਟੇਟ ਪੱਧਰ ਦਾ ਤੀਸਰਾ ਸਥਾਨ ਹਾਸਲ ਕੀਤਾ।ਅਕਾਲ ਅਕੈਡਮੀ ਥੇਹ ਕਲੰਦਰ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਸਿੱਧੂ ਵਲੋਂ ਦੱਸਿਆ ਗਿਆ ਕਿ ਇਹ ਪੰਜਾਬ ਸਰਕਾਰ ਦੁਆਰਾ 67ਵੀਂ ਵਾਰ ਰਾਜ-ਪੱਧਰ ਸਿੱਖ ਮਾਰਸ਼ਲ ਆਰਟ ਗਤਕਾ ਮੁਕਾਬਲੇ ਕਰਵਾਏ ਗਏ ਹਨ, ਜੋ ਕਿ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਉਹਨਾਂ ਦੱਸਿਆ ਕਿ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਹਰ ਸਾਲ ਅਧਿਆਤਮਿਕ ਵਿਦਿਆ ਤੇ ਆਧੁਨਿਕ ਵਿਦਿਆ ਦੇ ਨਾਲ-ਨਾਲ ਖੇਡਾਂ ਵਿੱਚ ਹਰ ਸਾਲ ਨਵੇਂ ਦਿਸਹੱਦੇ ਸਿਰਜ਼ੇ ਜਾਂਦੇ ਹਨ।ਬੱਚਿਆਂ ਵਲੋਂ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ।ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰਨ ਲਈ ਅਕਾਲ ਅਕੈਡਮੀਆਂ ਦਾ ਆਪਣਾ ਵਿਸ਼ੇਸ਼ ਅਤੇ ਵਿਲੱਖਣ ਸਥਾਨ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …