Monday, August 4, 2025
Breaking News

ਖਾਲਸਾ ਗਰਲਜ਼ ਸੀ: ਸੈ: ਸਕੂਲ ਵਿਦਿਆਰਥਣਾਂ ਨੇ ਐਨ.ਸੀ.ਸੀ ਕੈਂਪ ’ਚ ਹਾਸਲ ਕੀਤੇ 27 ਮੈਡਲ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਐਨ.ਸੀ.ਸੀ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਮੱਲ੍ਹਾਂ ਮਾਰੀਆਂ ਹਨ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਕੂਲ ਦੀ 24 ਪੰਜਾਬ ਬਟਾਲੀਅਨ ਆਰਮੀ ਵਿੰਗ ਐਨ.ਸੀ.ਸੀ ਦੇ ਕੈਡਿਟਾਂ ਨੇ ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਤਕਨਾਲੋਜੀ ਰਣਜੀਤ ਐਵੀਨਿਉ ਵਿਖੇ ਉਕਤ 10 ਰੋਜਾ ਕੈਂਪ ’ਚ ਹਿੱਸਾ ਲਿਆ।ਕੈਂਪ ਦੌਰਾਨ ਐਨ.ਸੀ.ਸੀ ਕੈਡਿਟਾਂ ਨੇ ਬਹੁਤ ਉਤਸ਼ਾਹ ਨਾਲ ਹਰੇਕ ਗਤੀਵਿਧੀ ’ਚ ਹਿੱਸਾ ਲਿਆ ਅਤੇ 27 ਮੈਡਲ ਹਾਸਲ ਕੀਤੇ।ਉਨ੍ਹਾਂ ਕਿਹਾ ਕਿ ਰੱਸਾ ਕੱਸ਼ੀ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ ਕਰ ਕੇ ਮੈਡਲ ਤੇ ਟਰਾਫ਼ੀ ਪ੍ਰਾਪਤ ਕੀਤੀ।
ਸ੍ਰੀਮਤੀ ਨਾਗਪਾਲ ਨੇ ਕਿਹਾ ਕਿ ਐਨ.ਸੀ.ਸੀ ਕੇਅਰ ਟੇਕਰ ਕਮਲਪ੍ਰੀਤ ਕੌਰ ਗਿੱਲ ਨੂੰ ਸੀ.ਓ ਕਰਨਲ ਅਲੋਕ ਧਾਮੀ ਦੁਆਰਾ ਵਿਸ਼ੇਸ਼ ਸਨਮਾਨ ਦਿੱਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …