ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ) – ਆਂਧਰਾ ਬੈਂਕ ਭਾਰਤ ਦਾ ਇੱਕ ਘਰੇਲੂ ਬੈਂਕ ਹੈ ਿਜਸਦੇ ਸਾਰੇ ਭਾਰਤ ਿਵੱਚ 2250 ਬਰਾਂਚਾਂ ਤੇ 2050 ਏ ਟੀ ਐਮ ਹਨ । ਉੱਤਰ ਭਾਰਤ ਵਿੱਚ ਆਪਣੇ ਬੈਂਕਾਂ ਦੇ ਵਿਸਤਾਰ ਲਈ ਜੁਲਾਈ ਮਹੀਨੇ ਵਿੱਚ ਲੁਧਿਆਣਾ ਅਤੇ ਕਈ ਹੋਰ ਥਾਂਵਾ ਤੇ ਬਰਾਂਚਾਂ ਖੋਲੀਆਂ ਹਨ, ਜਿੰਨਾ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਦਾ ਸਾਰਾ ਖੇਤਰ ਆਉਂਦਾ ਹੈ।ਆਂਧਰਾ ਬੈਂਕ ਦੀ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਬਰਾਂਚ ਦਾ ਉਦਘਾਟਨ ਸ੍ਰੀ ਦਿਨੇਸ਼ ਕੁਮਾਰ ਤਿਆਗੀ ਡਿਪਟੀ ਜਨਰਲ ਮੈਨੇਜ਼ਰ ਨੇ ਰਿਬਨ ਕੱਟ ਕੇ ਕੀਤਾ।ਉਹਨਾਂ ਨਾਲ ਸੁਭੋਧ ਕੁਮਾਰ ਸੀਨੀਅਰ ਮੈਨੇਜ਼ਰ, ਅੰਕੁਰ ਗੁਪਤਾ ਆਈ ਟੀ ਅਫਸਰ ਨਿਸ਼ਾਂਤ ਕਾਲੀਆ ਬਰਾਂਚ ਮੈਨੇਜ਼ਰ ਹਾਲ ਗੇਟ, ਹਰਪਾਲ ਸਿੰਘ ਬਰਾਂਚ ਮੈਨੇਜਰ ਹੇਰ, ਡਿੰਪਲ ਬਾਵਾ ਅਤੇ ਕਈ ਹੋਰ ਸੱਜਣ ਮੌਜੂਦ ਸਨ। ਇਸ ਮੌਕੇ ਬਰਾਂਚ ਮੈਨੇਜਰ ਗਗਨ ਕੁਮਾਰ ਬੇਹੇੇਰਾ ਨੇ ਦੱਸਿਆ ਕਿ ਪਹਿਲੇ ਹੀ ਦਿਨ 200 ਦੇ ਕਰੀਬ ਖਾਤੇ ਖੋਲੇ ਹਨ ਅਤੇ 50 ਲੱਖ ਦੇ ਕਰੀਬ ਕੈਸ਼ ਬੈਂਕ ਵਿੱਚ ਜਮਾਂ ਹੋਇਆ ਜੋ ਕਿ ਇੱਕ ਰਿਕਾਰਡ ਹੈ।ਗਗਨ ਬੇਹੇਰਾ ਨੇ ਆਏ ਹੋਏ ਸੱਜਣਾ ਨੂੰ ਬੈਂਕ ਦੀਆਂ ਯੋਜਨਾਵਾਂ ਬਾਰੇ ਦੱਿਸਆ।ਅਖਿਰ ਵਿੱਚ ਗਗਨ ਦੇ ਨਾਲ ਹਰੀ ਜੀ ਅਤੇ ਮੈਡਮ ਕਮਲਜੀਤ ਕੌਰ ਨੇ ਆਏ ਹੋਏ ਸੱਜਣਾ ਦਾ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …