ਸੰਗਰੂਰ, 22 ਦਸੰਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿਛੋੜੇ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।ਇਹ ਕੈਂਪ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਜੀਤ ਕੌਰ ਸਿੱਧੂ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ।ਸਰਦਾਰ ਜੀ ਪਗੜੀ ਸਿਖਲਾਈ ਸੈਂਟਰ ਫਾਜ਼ਿਲਕਾ ਵਲੋਂ ਸਰਦਾਰ ਬਲਜਿੰਦਰ ਸਿੰਘ ਅਤੇ ਸਰਦਾਰ ਗੁਰਜੀਤ ਸਿੰਘ ਨੇ ਬੱਚਿਆਂ ਨੂੰ ਸਿਖਲਾਈ ਦਿੱਤੀ।ਬੱਚਿਆ ਨੂੰ ਪਟਿਆਲਾ ਸ਼ਾਹੀ ਮੋਰਨੀ ਵੱਟਾਂ ਵਾਲੀਆਂ ਵੱਖ-ਵੱਖ ਵੰਨਗੀਆਂ ਦੀਆਂ ਪੱਗਾਂ ਬੰਨਣ ਦੀ ਜਾਂਚ ਸਿਖਾਈ।ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਪੱਗਾਂ ਦੀ ਮਹੱਤਤਾ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ।ਸੰਸਥਾ ਦੇ ਮੁਖੀ ਮੈਡਮ ਗੁਰਜੀਤ ਕੌਰ ਸਿੱਧੂ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਅਕਾਲ ਅਕੈਡਮੀ ਦੇ ਸੇਵਾਦਾਰ ਭਾਈ ਜਸਵਿੰਦਰ ਸਿੰਘ ਨੇ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਕਰਮਪਾਲ ਸਿੰਘ ਗਤਕਾ ਇੰਚਾਰਜ਼, ਅਭਿਨਵ ਅਤੇ ਸ੍ਰੀਮਤੀ ਹਰਮਨਦੀਪ ਕੌਰ ਵਲੋਂ ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪੜੇ ਚਾੜਨ ਵਿੱਚ ਭੂਮਿਕਾ ਨਿਭਾਈ ਗਈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …