Thursday, January 23, 2025

ਖਾਲਸਾ ਕਾਲਜ ਗਰਲਜ਼ ਸੀ: ਸੈ: ਸਕੂਲ ਵਿਖੇ ਅੰਤਰਰਾਸ਼ਟਰੀ ਮਿਲਟਸ ਡੇਅ ਮਨਾਇਆ

ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਫ਼ਸਟ ਪੰਜਾਬ ਗਰਲਜ਼ ਬਟਾਲੀਅਨ ਤੇ 24 ਪੰਜਾਬ ਬਟਾਲਿਅਨ ਆਰਮੀ ਵਿੰਗ ਐਨ.ਸੀ.ਸੀ ਦੇ ਕੈਡਿਟਾਂ ਵੱਲੋਂ ਅੰਤਰਰਸ਼ਟਰੀ ਮਿਲਟਸ ਡੇਅ ਮਨਾਇਆ ਗਿਆ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਕੈਂਡਿਟਾਂ ਨੂੰ ਸੰਬੋਧਨ ਕਰਦਿਆਂ ਪੰਜ਼ ਪ੍ਰਕਾਰ ਦੇ ਮੋਟੇ ਅਨਾਜ ਬਾਰੇ ਫਾਇਦੇ, ਬਣਾਉਣ ਦੇ ਤਰੀਕੇ ਸਬੰਧੀ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਸਿਹਤ ਲਈ ਲਾਹੇਵੰਦ ਮੰਨਿਆ ਜਾਣ ਵਾਲਾ ਮਿਲੈਟਸ ਇਕ ਅਜਿਹਾ ਅਨਾਜ ਹੈ ਜੋ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।ਉਨ੍ਹਾਂ ਕਿਹਾ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਮਿਲੈਟਸ ਦੇ ਆਟੇ ਦੀ ਵਿਸ਼ੇਸ਼ ਤੌਰ ’ਤੇ ਸਰਦੀਆਂ ਦੇ ਮੌਸਮ ’ਚ ਵਰਤੋਂ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਕੋਡੋ ਮਿਲੈਟਸ, ਪਿਰਲ ਮਿਲੈਟਸ, ਰਾਗੀ ਮਿਲੈਟਸ, ਫੋਕਸਟੇਲ ਮਿਲੈਟਸ, ਜਵਾਰ, ਕੁਟਕੀ, ਸਾਵਾ, ਚੀਨਾ ਵੱਖ-ਵੱਖ ਕਿਸਮਾਂ ਹਨ।
ਸ੍ਰੀਮਤੀ ਨਾਗਪਾਲ ਨੇ ਕਿਹਾ ਕਿ ਮਿਲੈਟਸ ’ਚ ਫੇਰੂਲਿਕ ਐਸਿਡ ਅਤੇ ਕੈਟੇਚਿਨ ਮਿਸ਼ਰਣ ਭਰਪੂਰ ਹੁੰਦੇ ਹਨ। ਇਹ ਮਿਸ਼ਰਣ ਆਕਸੀਡੇਟਿਵ ਤਣਾਅ ਦੇ ਮਾੜੇ ਪ੍ਰਭਾਵਾਂ ਨਾਲ ਲੜਨ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਐਂਟੀਆਕਸੀਡੈਂਟ ਵਜੋਂ ਕਾਰਜ਼ ਕਰਦੇ ਹਨ।ਸ਼ੂਗਰ ਦੇ ਮਰੀਜ਼ਾਂ ਲਈ ਮਿਲੈਟਸ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਕਿਉਂਕਿ ਇਸ ’ਚ ਫਾਈਬਰ ਅਤੇ ਗੈਰ ਸਟਾਰਚੀ ਪੋਲੀਸੈਕਰਾਈਡਸ ਭਰਪੂਰ ਹੁੰਦੇ ਹਨ ਅਤੇ ਇਹ ਦੋ ਤਰ੍ਹਾਂ ਦੇ ਕਾਰਬੋਹਾਈਡਰੇਟ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਕਰਨ ’ਚ ਸਹਾਇਤਾ ਕਰਦੇ ਹਨ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮੋਟੇ ਅਨਾਜ ਦੀ ਵਰਤੋਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਐਨ.ਸੀ.ਸੀ ਕੈਡਿਟਾਂ ਦੁਆਰਾ ਮਿਲਟਸ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …