ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਸਕੂਲ ਸਿੱਖਿਆ ਵਿਭਾਗ ਵਲੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਰਿਹਾਇਸ਼ੀ ਵਿੰਟਰ ਕੈਂਪ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਵਿਖੇ 23-12-2023 ਤੋਂ 31-12-2023 ਤੱਕ ਲੱਗ ਰਿਹਾ ਹੈ।ਕੈਂਪ ਵਿੱਚ ਭਾਗ ਲੈਣ ਲਈ ਸਕੂਲ ਆਫ ਐਮੀਨਸ ਦੇ ਪ੍ਰਿੰਸੀਪਲਾਂ ਵਲੋਂ ਸਾਰੇ ਹੀ ਵਿਦਿਆਰਥੀਆਂ ਦੀ ਓਰੀਐਂਟੇਅਨ ਕਰਕੇ ਉਨਾਂ ਨੂੰ ਕੈਂਪ ਸਬੰਧੀ ਜਾਗਰੂਕ ਕੀਤਾ ਗਿਆ।ਸਿਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਪਿਆਂ ਦੀ ਸਹਿਮਤੀ ਦੇ ਨਾਲ ਮੈਡੀਕਲ ਅਤੇ ਨਾਨ ਮੈਡੀਕਲ ਦੇ ਲਗਭਗ 1500 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਸੀ।ਉਸ ਦੇ ਅਨੁਸਾਰ ਸਕੂਲਾਂ ਨੂੰ ਸੀਟਾਂ ਦੀ ਵੰਡ ਕੀਤੀ ਗਈ ਸੀ ਸੀ।ਸਕੂਲ ਮੁਖੀਆਂ ਦੁਆਰਾ ਵੱਖ-ਵੱਖ ਸਾਧਨਾਂ ਦੁਆਰਾ ਜਿਵੇਂ ਕਿ ਟੈਸਟ, ਮੈਰਿਟ ਦੇ ਅਧਾਰ ਤੇ ਵਿਦਿਆਰਥੀ ਸ਼ਾਰਟ ਲਿਸਟ ਕੀਤੇ ਗਏ।ਇਸ ਕੈਂਪ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਸਕੂਲ ਆਫ ਐਮੀਨਸ ਸਕੂਲਾਂ ਦੇ 600 ਵਿਦਿਆਰਥੀ ਭਾਗ ਲੈ ਰਹੇ ਹਨ।ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਦਦ ਦੇਣਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਇੱਕ ਨਿਵੇਕਲਾ ਕਦਮ ਹੈ।ਕੈਂਪ ਵਿੱਚ ਝਓਓ ਅਤੇ ਂਓਓਠ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਮਾਹਿਰ ਸਾਹਿਭਾਗੀ ਸੰਸਥਾਵਾਂ ਦੇ ਸਮਰਪਿਤ ਟਿਊਟਰ ਹੋਣਗੇ।ਮਿਤੀ 26.12.2023 ਨੂੰ ਕੈਂਪ ਵਿੱਚ ਸ਼ਾਮਿਲ ਹੋਏ ਸਾਰੇ ਵਿਦਿਆਰਥੀਆਂ ਨੂੰ ਹੈਰੀਟੇਜ ਵਾਕ ਵੀ ਕਰਵਾਈ ਜਾਵੇਗੀ।ਅੱਜ ਸ਼ਾਮ 4:00 ਵਜੇ ਵਿੰਟਰ ਕੈਂਪ ਦੀ ਸ਼ੁਰੂਆਤ ਅਸੈਂਬਲੀ ਤੋਂ ਕੀਤੀ ਗਈ।ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਵਿੱਚ ਮੁੱਖ ਦਫ਼ਤਰ ਤੋਂ ਆਏ ਅਸਿਸਟੈਂਟ ਡਾਇਰੈਕਟਰ ਦੀਪਕ ਕੁਮਾਰ ਉਚੇਚੇ ਤੌਰ ‘ਤੇ ਸ਼ਾਮਲ ਹੋਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਝਓਓ ਅਤੇ ਂਓਓਠ ਦੀ ਤਿਆਰੀ ਵਾਸਤੇ ਉਤਸ਼ਾਹਿਤ ਕੀਤਾ।
ਇਸ ਮੌਕੇ ਸੁਸ਼ੀਲ ਕੁਮਾਰ ਤੁਲੀ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਬਲਰਾਜ ਸਿੰਘ ਢਿੱਲੋਂ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਰਾਜੇਸ਼ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ), ਦੀਪਕ ਕੁਮਾਰ ਡਿੁਟੀ ਡਾਇਰੈਕਟਰ ਮੌਜ਼ੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …