ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਵਿਦਿਆ ਕੇਂਦਰ ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਡਾ. ਨਿਸ਼ਾ ਪੇਸ਼ਨ, ਨਿਦੇਸ਼ਕ ਪੀ.ਐਸ ਸਕੂਲਜ਼ ਨਵੀਂ ਦਿੱਲੀ ਦੀ ਅਗਵਾਈ ਹੇਠ ਪੰਜਾਬ ਜ਼ੋਨ ‘ਏ’ ਖੇਤਰੀ ਅਧਿਕਾਰੀ ਡਾ, ਨੀਲਮ ਕਾਮਰਾ ਦੇ ਦਿਸ਼ਾ ਨਿਦੇਸ਼ਸ਼ਾਂ ‘ਤੇ ਕਲੱਸਟਰ ਹੈਡ ਪ੍ਰਿੰਸੀਪਲ ਡਾ. ਅਂਜਨਾ ਗੁਪਤਾ ਦੀ ਪ੍ਰਢਧਾਨਗੀ ‘ਚ ਆਯੋਜਿਤ ਦੋ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲ੍ਹਾ ਅੰਮ੍ਰਿਤਸਰ, ਮਲੋਟ, ਕਪੂਰਥਲਾ, ਡੱਬਵਾਲੀ, ਪਠਾਨਕੋਟ, ਬਟਾਲਾ, ਤਲਵਾੜਾ, ਗੁਰਦਾਸਪੁਰ ਅਤੇ ਗਿੱੱਦੜਬਾਹਾ ਸ਼ਹਿਰਾਂ ਦੇ ਸਮੂਹ ਡੀ.ਏ.ਵੀ ਸਕੂਲਾਂ ਦੇ ਨਰਸਰੀ ਤੋਂ ਬਾਰਹਵੀਂ ਤੱਕ ਦੇ ਲਗਭਗ 752 ਟੀਚਰਾਂ ਨੇ ਭਾਗ ਲਿਆ।ਵਰਕਸ਼ਾਪ ਦੇੇ ਪਹਿਲੇ ਦਿਨ ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਅਤੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅਤੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿਖੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਵਰਕਸ਼ਾਪਾਂ ਵਿੱਚ ਕਰਮਵਾਰ ਹਿੰੰਦੀ, ਪੰਜਾਬੀ, ਆਈ.ਸੀ.ਟੀ, ਆਈ.ਪੀ, ਆਈ.ਟੀ, ਗਣਿਤ, ਅਰਥ ਸ਼ਾਸਤਰ, ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਅਕਾਉਂਟੈਂਸੀ, ਬੀ.ਐਸ.ਟੀ ਈ.ਈ.ਡੀ.ਪੀ-1, ਈ.ਈ.ਡੀ.ਪੀ-2, ਅੰਗੇ੍ਰਜੀ, ਪੇਂਟਿੰਗ, ਸਰੀਰਿਕ ਈ.ਈ.ਡੀ.ਪੀ-1, ਸੰਗੀਤ, ਆਰਟ ਐਂਡ ਕਰਾਫਟ, ਮਿਊਜ਼ਿਕ-ਡਾਂਸ-ਡਰਾਮਾ, ਸਮਾਜਿਕ ਸਿਖਿਆ, ਇਤਿਹਾਸ, ਪੋਲੀਟਿਕਲ ਸਾਇੰਸ ਵਿਸ਼ੇ ਮੁੱਖ ਹਨ। ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਕਲੱਸਟਰ ਹੈਡ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਵਿਸ਼ਾ ਮਾਹਿਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ।
ਡਾ. ਨੀਲਮ ਕਾਮਰਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀ.ਏ.ਵੀ ਸਿਖਿਆ ਕੇਂਦਰਾਂ ਦੇ ਕੌਸ਼ਲ ਦਾ ਨਿਰੰਤਰ ਵਿਕਾਸ ਕਰਨ ਲਈ ਹੀ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ।ਅਧਿਆਪਕਾਂ ਦੀ ਆਪਣੇ ਵਿਸ਼ੇ ਵਿੱਚ ਨਿਪੁੰਤਾ ਅਤੇ ਆਤਮਵਿਸ਼ਵਾਸ਼ ਵਿਦਿਆਰਥੀਆਂ ਦੇ ਜੀਵਨ ਪਰ ਸਕਾਰਾਤਮਾਕ ਪ੍ਰਭਾਵ ਪਾਉਂਦਾ ਹੈ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਟੀਚਰਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਕਾਰਜ਼ ਯੋਜਨਾਵਾਂ ਬਨਾਉਣੀਆਂ ਚਾਹੀਦੀਆਂ ਹਨ ਤਾਂਕਿ ਵਿਦਿਆਰਥੀਆਂ ਦੇ ਬੌਧਿਕ ਪੱਧਰ ‘ਤੇ ਰਚਨਤਾਮਕਤਾ ਲਿਆਂਦੀ ਜਾ ਸਕੇ।
ਵਰਕਸ਼ਾਪ ਵਿੱਚ ਸਿਖਿਅਕ ਵਰਗ ਵਲੋਂ ਸਬੰਧਤ ਵਿਸ਼ਿਆਂ ਦੇ ਪਾਠਯਕ੍ਰਮ ‘ਤੇ ਚਰਚਾ ਕੀਤੀ ਗਈ।ਨਵੀਂ ਸਿਖਿਆ ਨੀਤੀ ਦੇ ਮੁਤਾਬਿਕ ਪਾਠ ਸਮੱਗਰੀ ਨੂੰ ਸਰਲ, ਰੁਚੀਯੂਕਤ ਅਤੇ ਸੁਗਮ ਬਨਾਉਣ ਲਈ ਨਵੀਆਂ ਵਿਧੀਆਂ ਦੀ ਜਾਣਕਾਰੀ ਦੇਣ ਲਈ ਵੱਖ-ਵੱਖ ਗਤੀਵਿਧਿਆਂ ਕਰਵਾਈਆਂ ਗਈਆਂ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …