ਸੰਗਰੂਰ, 23 ਦਸੰਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਿਤ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਲੈਕਚਰ ਲੜੀ ਆਰੰਭ ਕੀਤੀ ਗਈ ਹੈ।
ਮਾਤਾ ਗੁਜਰੀ ਜੀ ਨਰਸਿੰਗ ਇੰਸਟੀਚਿਊਟ ਬਡਰੁੱਖਾਂ ਵਿਖੇ ਇਹ ਸਮਾਗਮ ਸੰਜੇ ਬਾਂਸਲ ਚੇਅਰਮੈਨ, ਨਰੇਸ਼ ਜ਼ਿੰਦਲ ਡਾਇਰੈਕਟਰ ਦੀ ਦੇਖ-ਰੇਖ ਹੇਠ ਅਤੇ ਗੁਰਪ੍ਰੀਤ ਕੌਰ ਪ੍ਰਿੰਸੀਪਲ ਦੀ ਅਗਵਾਈ ਵਿੱਚ ਕੀਤਾ ਗਿਆ।ਪ੍ਰੋ: ਨਰਿੰਦਰ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ ਅਕਾਦਮਿਕ ਖੇਤਰ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਇਤਿਹਾਸ ਵਿਸ਼ੇਸ਼ ਕਰਕੇ ਕਿਲਾ ਆਨੰਦਗੜ੍ਹ, ਪਰਿਵਾਰ ਵਿਛੋੜਾ ਅਤੇ ਚਮਕੌਰ ਸਾਹਿਬ ਦੇ ਯੁੱਧ ਦੀ ਗਾਥਾ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ।ਮਾਤਾ ਗੁਜਰੀ ਜੀ ਦਾ ਵਿਸ਼ੇਸ਼ ਜਿਕਰ ਕਰਦਿਆਂ ਵਿਦਿਆਰਥਣਾਂ ਨੂੰ ਸੁਚੱਜੀ ਜੀਵਨ ਜਾਚ ਜਿਉਣ ਦੀ ਪ੍ਰੇਰਨਾ ਕੀਤੀ।ਵਿਦਿਆਰਥੀਆਂ ਨਾਲ ਸਵਾਲ ਜਵਾਬ ਵੀ ਕੀਤੇ ਗਏ ਜਿਸ ਵਿੱਚ ਵਿਦਿਆਰਥਣ ਹੁਸੀਨਾ ਅਤੇ ਹੋਰਾਂ ਨੇ ਬੜੀ ਦਿਲਚਸਪੀ ਜ਼ਾਹਿਰ ਕੀਤੀ।ਵਿਦਿਆਰਥਣ ਰੌਸ਼ਨੀ ਵਲੋਂ ਦਾਦੀ ਮਾਂ ਸਬੰਧੀ ਗੀਤ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।ਸੁਰਿੰਦਰ ਪਾਲ ਸਿੰਘ ਸਿਦਕੀ ਵਲੋਂ ਗਾਇਨ ਕੀਤੇ “ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ…” ਦੇ ਗੀਤ ਨਾਲ ਵਿਦਿਆਰਥਣਾਂ ਭਾਵੁਕ ਹੋ ਗਈਆਂ।ਇੰਚਾਰਜ਼ ਮੈਡਮ ਸੁਮਨ ਨੇ ਸਟੱਡੀ ਸਰਕਲ ਵਲੋਂ ਮਾਣਮੱਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਸ਼ਲਾਘਾ ਕੀਤੀ।ਸਰਕਾਰੀ ਪ੍ਰਾਇਮਰੀ ਸਕੂਲ ਕਾਂਝਲਾ ਵਿਖੇ ਜ਼ੋਨਲ ਇਸਤਰੀ ਕੌਂਸਲ ਦੀ ਜਥੇਬੰਦਕ ਸਕੱਤਰ ਹਰਕੀਰਤ ਕੌਰ ਅਧਿਆਪਕਾ ਨੇ ਨਵਦੀਪ ਸਿੰਘ ਹੈਡ ਟੀਚਰ ਦੀ ਨਿਗਰਾਨੀ ਵਿੱਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਪ੍ਰੋ: ਨਰਿੰਦਰ ਸਿੰਘ ਨੇ ਦੱਸਿਆ ਕਿ ਇਸੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਸੰਗਰੂਰ ਵਿਖੇ 26 ਅਤੇ 27 ਦਸੰਬਰ ਨੂੰ ਵਿਰਸਾ ਕੈਂਪ ਲਗਾਇਆ ਜਾ ਰਿਹਾ ਹੈ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …