Sunday, December 22, 2024

ਵਿਦਿਆਰਥੀਆਂ ਵਲੋਂ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ

ਭੀਖੀ, 26 ਦਸੰਬਰ (ਕਮਲ ਜ਼ਿੰਦਲ) – ਮਾਡਰਨ ਸੈਕੂਲਰ ਪਬਲਿਕ ਸਕਲ ਅਤੇ ਮਾਡਰਨ ਕਾਲਜ ਆਫ ਐਜਕੇਸ਼ਨ ਭੀਖੀ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ।ਜਿਸ ਦੌਰਾਨ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਸਕੂਲ ਅੱਗੇ ਗਰਮ ਕੱਪੜਿਆਂ ਅਤੇ ਦੁੱਧ ਦਾ ਲੰਗਰ ਲਗਾਇਆ ਗਿਆ।ਸੰਸਥਾ ਦੇ ਡਾਇਰੈਕਟਰ ਅਤੇ ਪੰਜਾਬ ਦੇ ਸਕੂਲਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਮਨਾਉਣਾ ਚਾਹੀਦਾ ਹੈ।ਇਹ ਇੱਕ ਅਜਿਹੀ ਘਟਨਾ ਸੀ, ਜਦੋਂ ਛੋਟੀ ਉਮਰ ਦੇ ਸਾਹਿਬਜ਼ਾਦਿਆਂ ‘ਤੇ ਜ਼ੁਲਮ ਕੀਤਾ ਗਿਆ ਸੀ, ਪਰੰਤੂ ਉਹ ਅਡੋਲ ਰਹੇ।ਉਹਨਾਂ ਕਿਹਾ ਕਿ 22 ਤੋਂ 28 ਦਸੰਬਰ ਤੱਕ ਕੋਈ ਵੀ ਰੰਗਾ-ਰੰਗ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ।ਪਹਿਲਾਂ ਪੰਜਾਬ ਦੇ ਲੋਕ ਇਹਨਾਂ ਦਿਨਾਂ ਵਿੱਚ ਜ਼ਮੀਨ ਉਪਰ ਸੌਂਦੇ ਸਨ ਤਾਂ ਜੋ ਉਹ ਦਰਦ ਮਹਿਸੂਸ ਕਰ ਸਕਣ, ਜੋ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਹੰਢਾਇਆ ਸੀ।ਸਕੂਲ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਇਸ ਕੜਕਦੀ ਠੰਢ ਵਿੱਚ ਬਹੁਤ ਬੱਚੇ ਅਤੇ ਬਜ਼ੁੁਰਗ ਅਜਿਹੇ ਹਨ, ਜਿਹਨਾਂ ਨੂੰ ਠੰਢ ਤੋਂ ਬਚਣ ਲਈ ਇਹਨਾਂ ਕੱਪੜਿਆਂ ਦੀ ਜਰੂਰਤ ਹੈ।ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਦੁੱਧ ਦਾ ਲੰਗਰ ਵੀ ਲਗਾਇਆ ਗਿਆ।
ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਲੰਗਰ ਵਿੱਚ ਸੇਵਾ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …