ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਏ.ਡੀ.ਸੀ.ਪੀ ਟਰੈਫਿਕ ਦੇ ਦਿਸ਼ਾ ਨਿਰਦੇਸ਼ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਉਹਨਾਂ ਦੀ ਟੀਮ ਵਲੋਂ ਇੱਕ ਸਮਾਜ ਸੰਸਥਾ ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਦੇ ਚੇਅਰਮੈਨ ਡਾ: ਰੋਹਨ ਨਾਲ ਮਿਲ ਕੇ ਜਿਹੜੇ ਲਾਵਾਰਸ ਤੇ ਬੇਸਹਾਰਾ ਪਸ਼ੂ ਜੋ ਸੜਕਾਂ ਉਪਰ ਫਿਰਦੇ ਹਨ, ਉਹਨਾਂ ਦੇ ਗਲਾਂ ਵਿੱਚ ਰਿਫਲੈਕਟਿਡ ਟੇਪ ਪਾ ਕੇ ਅਤੇ ਕਮਰਸ਼ੀਅਲ ਵਾਹਣਾਂ ਨੂੰ ਰਿਫਲੈਕਟਰ ਲਗਾ ਕੇ ਰਾਤ ਸਮੇਂ ਹੋ ਰਹੇ ਐਕਸੀਡੈਂਟਾਂ ਨੂੰ ਘਟਾਉਣ ਦਾ ਨਿਵੇਕਲਾ ਕੰਮ ਕੀਤਾ ਹੈ।ਐਸ.ਆਈ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕੰਮ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਹੋ ਸਕੇ।ਅਵਾਰਾ ਪਸ਼ੂਆਂ ਦੇ ਗਲੇ ਵਿੱਚ ਰਿਫਲੈਕਟਿਡ ਟੇਪ ਪਾ ਕੇ ਧੁੰਦ ਅਤੇ ਰਾਤ ਦੇ ਹਨੇਰਿਆਂ ਵਿੱਚ ਹੋਣ ਵਾਲੇ ਐਕਸੀਡੈਂਟ ਤੋਂ ਲੋਕਾਂ ਦਾ ਬਚਾਅ ਕਰਨ ਲਈ ਉਪਰਾਲਾ ਕੀਤਾ ਗਿਆ।
ਇਸ ਮੌਕੇ ਸਮਾਜ ਸੇਵੀ ਧੀਰਜ਼ ਗਿੱਲ, ਰਿਪੇਸ਼ ਧਵਨ, ਅਜੇ ਸਿੰਗਾਰੀ ਟਰੈਫਿਕ ਐਜੂਕੇਸ਼ਨ ਸੈਲ ਵਲੋਂ ਐਚ.ਸੀ ਸਲਵੰਤ ਸਿੰਘ ਤੇ ਕਾਂਸਟੇਬਲ ਲਵਪ੍ਰੀਤ ਕੌਰ ਮੌਜ਼ੂਦ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …