ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਨਾਮਵਰ ਵਿੱਦਿਅਕ ਸੰਸਥਾ ਅਕਾਲ ਕਾਲਜ ਆਫ਼ ਐਜੂਕੇਸ਼ਨ ਫਾਰ ਵੁਮੈਨ ਫਤਿਹਗੜ੍ਹ ਛੰਨਾ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਰਨਵੀਰ ਸਿੰਘ ਸਿਬੀਆ ਦੀ ਅਗਵਾਈ ਹੇਠ ਕਾਲਜ ਵਿੱਚ ਲੋਹੜੀ ਦੇ ਸਮਾਗਮ ਦੀ ਸ਼ੂਰੂਆਤ ਸਮੂਹ ਸਟਾਫ ਮੈਂਬਰਾਂ ਨੇ ਧੂੂਣੀ ਬਾਲ ਕੇ ਅੱਗ ਵਿੱਚ ਤਿਲ ਸੁੱਟ ਕੇ ਕੀਤੀ।ਸਮਾਗਮ ਮੌਕੇ ਵਿਦਿਆਰਥਣਾਂ ਨੇ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਅਤੇ ਗਿੱਧੇ ਪਾ ਕੇ ਖੂਬ ਮਨੋਰੰਜ਼ਨ ਕੀਤਾ।ਪ੍ਰਿੰਸੀਪਲ ਦੀਕਸ਼ਾ ਨੇ ਕਿਹਾ ਕਿ ਸਾਨੂੰ ਲੜਕਿਆਂ ਦੇ ਜਨਮ ਦੀ ਖੁਸ਼ੀ ਮਨਾਉਣ ਦੇ ਨਾਲ-ਨਾਲ ਲੜਕੀਆਂ (ਧੀਆਂ) ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ।ਅਜੋਕੇ ਸਮੇਂ ‘ਚ ਲੜਕੀਆਂ ਦੀਆਂ ਪ੍ਰਾਪਤੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਲੜਕਿਆਂ ਦੇ ਬਰਾਬਰ ਕੰਮ ਕਰ ਸਕਦੀਆਂ ਹਨ।ਲੈਕਚਰਾਰ ਜੈਸਮੀਨ ਕੌਰ ਨੇ ਲੋਹੜੀ ਤਿਉਹਾਰ ਦੇ ਇਤਿਹਾਸਕ ਪਰਿਪੇਖ ਤੋਂ ਜਾਣੂ ਕਰਵਾਉਂਦੇ ਹੋਏ ਪੰਜਾਬ, ਪੰਜਾਬੀਅਤ ਅਤੇ ਸਭਿਆਚਾਰਕ ਰੀਤਾਂ-ਰਸਮਾਂ ਦੀ ਆਪਸੀ ਅਨਿੱਖੜਵੀਂ ਸਾਂਝ ‘ਤੇ ਰਾਸ਼ਨੀ ਪਾਈ।ਪ੍ਰੋਫੈਸਰ ਰੁਪਿੰਦਰਜੀਤ ਕੌਰ ਨੇ ਸਮਾਜਿਕ ਸੋਚ ਵਿੱਚ ਅਗਾਹਵਧੂ ਨਜ਼ਰੀਆ ਅਪਣਾਉਂਦੇ ਹੋਏ ਧੀਆਂ ਨੂੰ ਪੜ੍ਹਨ-ਲਿਖਣ ਅਤੇ ਹਰੇਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਵੱਧ ਤੋਂ ਵੱਧ ਮੌਕੇ ਸਿਰਜਣ ਲਈ ਅਪੀਲ ਕੀਤੀ।ਅੰਤ ‘ਚ ਮੁੰਗਫਲੀ ਤੇ ਰਿਉੜੀਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਲੈਕਚਰਾਰ ਰਮਨਦੀਪ ਕੌਰ, ਰਜਨੀ ਬਾਲਾ,ਅਰਸਜੋਤ ਕੋਰ, ਸੰਦੀਪ ਕੌਰ ਸਣੇ ਵੱਡੀ ਗਿਣਤੀ ‘ਚ ਵਿਦਿਆਰਥਣਾਂ ਮੌਜ਼ੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …