Friday, July 5, 2024

ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਸੰਗੀਤ ਵਿਸ਼ੇ ’ਚ ਨੈਟ ਇਮਤਿਹਾਨ ਕੀਤਾ ਪਾਸ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਨੇ ਐਮ.ਏ ਸੰਗੀਤ (ਗਾਇਨ) ਦੇ ਪਹਿਲੇ ਸਮੈਸਟਰ ਦੌਰਾਨ ਹੀ ਯੂ.ਜੀ.ਸੀ ਦਾ ਨੈਟ ਇਮਤਿਹਾਨ ਪਾਸ ਕਰ ਲਿਆ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀ ਹਾਰਦਿਕ ਦਰੋਚ ਦਾ ਪ੍ਰੀਖਿਆ ਪਾਸ ਕਰਨ ’ਤੇ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਂਦਿਆਂ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਹਾਰਦਿਕ ਦਰੋਚ ਜੋ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦਾ ਵਸਨੀਕ ਹੈ।ਉਸ ਨੇ ਮਈ 2023 ’ਚ ਦਾਖਲਾ ਲਿਆ ਸੀ।ਉਨ੍ਹਾਂ ਕਿਹਾ ਕਿ ਪਹਿਲੇ ਸਮੈਸਟਰ ਦੌਰਾਨ ਦਸੰਬਰ 2023 ’ਚ ਯੂ.ਜੀ.ਸੀ ਦੁਆਰਾ ਰਾਸ਼ਟਰੀ ਪੱਧਰ ਦੀ ਲਈ ਗਈ ਯੋਗਤਾ ਪ੍ਰੀਖਿਆ ’ਚ ਹਿੱਸਾ ਲਿਆ ਅਤੇ ਕਾਲਜ ਅਧਿਆਪਕਾਂ ਦੀ ਰਾਸ਼ਟਰੀ ਯੋਗਤਾ ਪ੍ਰੀਖਿਆ ਦਾ ਨੈਟ ਟੈਸਟ ਪਾਸ ਕੀਤਾ ਹੈ।
ਵਿਭਾਗ ਦੇ ਪ੍ਰੋਫੈਸਰ ਇੰਚਾਰਜ਼ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ 2020 ਤੋਂ ਸ਼ੁਰੂ ਹੋਇਆ ਐਮ.ਏ ਮਿਊਜ਼ਿਕ ਦਾ ਵਿਭਾਗ ਮੈਡਮ ਰੋਜ਼ੀ ਦੀ ਅਗਵਾਈ ਹੇਠ ਨਾਮਵਰ ਉਪਲੱਬਧੀਆਂ ਦਰਜ਼ ਕਰਵਾ ਰਿਹਾ ਹੈ।ਇਸ ਤੋਂ ਪਹਿਲਾਂ ਵੀ ਵਿਭਾਗ ਦੇ 2 ਵਿਦਿਆਰਥੀ ਉਕਤ ਇਮਤਿਹਾਨ ਪਾਸ ਕਰ ਚੁੱਕੇ ਹਨ।ਉਨ੍ਹਾਂ ਨੇ ਸਮੂਹ ਅਧਿਆਪਕਾਂ ਨੂੰ ਇਸ ਸਫਲਤਾ ’ਤੇ ਵਧਾਈ ਦਿੱਤੀ।
ਇਸ ਮੌਕੇ ਡਾ. ਸੁਨੀਤਾ ਰਾਣੀ, ਨਵਜੋਤ ਕੌਰ, ਰਾਹੁਲ ਗਰਿਥ, ਡਾ. ਹਰਮੀਕ ਸਿੰਘ ਅਤੇ ਡਾ. ਅਮਨ ਕੌਰ ਵੀ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …