ਭੀਖੀ, 22 ਜਨਵਰੀ (ਕਮਲ ਜ਼ਿੰਦਲ) – ਧਾਰਮਿਕ ਸੰਸਥਾਵਾਂ ਅਤੇ ਸਥਾਨਕ ਮਹਿਤਾ ਚੌਂਕ ਦੇ ਨਿਵਾਸੀਆਂ ਵਲੋਂ ਅਯੋਧਿਆ ਵਿਖੇ ਨਵੇਂ ਬਣੇ ਮੰਦਿਰ ਵਿੱਚ ਸ੍ਰੀ ਰਾਮ
ਲੱਲਾ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਅੱਜ ਕੱਢੀ ਗਈ ਸ਼ੋਭਾ ਯਾਤਰਾ ਲਈ ਕੌਫੀ ਅਤੇ ਬਿਸਕੁੱਟਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।ਦੀਪਕ ਸ਼ਰਮਾ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਸਭ ਦੇ ਸਾਂਝੇ ਹੁੰਦੇ ਹਨ, ਜਿੰਨਾਂ ਵਿੱਚ ਹਰ ਇੱਕ ਦਾ ਸਹਿਯੋਗ ਜਰੂਰੀ ਹੈ।ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਲਈ ਇਹ ਲੰਗਰ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਲਾਇਆ ਗਿਆ ਹੈ।ਇਸ ਮੌਕੇ ਹਰਸ਼ ਸਿੰਗਲਾ, ਦੀਪਕ ਸ਼ਰਮਾ, ਮੀਨਾ ਰਾਣੀ, ਰੀਤਿਕਾ ਗਰਗ, ਗੱਗੀ, ਅਮਨੀ, ਪ੍ਰੀਤ ਸ਼ਰਮਾ, ਮੋਹਿਤ, ਬਾਲ ਕ੍ਰਿਸ਼ਨ, ਜੀਵਨ ਸਿੰਗਲਾ, ਗਗਨ ਸਿੰਗਲਾ ਅਤੇ ਕੋਮਲ ਸ਼ਰਮਾ ਵੀ ਹਾਜ਼ਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media