ਭੀਖੀ, 27 ਜਨਵਰੀ (ਜ਼ਿੰਦਲ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਅਤਲਾ ਖੁਰਦ ਵੱਡੇ ਗੁਰਦੁਆਰੇ ਸਾਹਿਬ ਵਿਖੇ ਮਨਾਇਆ ਗਿਆ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਮੈਂਬਰ ਭਾਈ ਸੁਖਚੈਨ ਸਿੰਘ ਅਤਲਾ ਅਤੇ ਬੀਬੀ ਸੁਖਜੀਤ ਕੌਰ ਅਤਲਾ ਪ੍ਰਧਾਨ ਮਾਲਵਾ ਜੋਨ ਇਸਤਰੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਨੇ ਦੱਸਿਆ ਕਿ ਸ਼੍ਰੀ ਸਹਿਜ ਪਾਠ ਜੀ ਭੋਗ ਪੈਣ ਉਪਰੰਤ ਬਾਬਾ ਅਮ੍ਰਿਤਪਾਲ ਸਿੰਘ ਭੀਖੀ ਵਾਲਿਆਂ ਵਲੋਂ ਧਾਰਮਿਕ ਦੀਵਾਨ ਸਜਾਏ ਗਏ।ਸਿੱਖ ਸੰਘਰਸ਼ ਅਤੇ ਕਿਸਾਨ ਅੰਦੋਲਨ ‘ਚ ਪਾਏ ਯੋਗਦਾਨ ਲਈ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਦੇ ਮਾਤਾ ਪਿਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਲੰਗਰ ਦੀ ਸੇਵਾ ਮਨਪ੍ਰੀਤ ਕੌਰ ਕਨੇਡਾ ਵਲੋਂ ਕੀਤੀ ਗਈ।
ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕੌਮੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਫਤਹਿ), ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ, ਗੁਰਦੀਪ ਸਿੰਘ ਬਠਿੰਡਾ, ਜਸਵੰਤ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਅਮ੍ਰਿਤਪਾਲ ਸਿੰਘ ਸਿੱਧੂ ਲੋਂਗੋਵਾਲ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਣੂੰਕੇ, ਰਮਿੰਦਰਜੀਤ ਸਿੰਘ ਮਿੰਟੂ ਯੂ.ਐਸ.ਏ ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ ਪ੍ਰਧਾਨ ਧਾਰਮਿਕ ਵਿੰਗ ਆਦਿ ਆਗੂਆਂ ਨੇ ਬਾਬਾ ਦੀਪ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੁਬੇਦਾਰ ਜਗਦੇਵ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਗੁਰੀ ਅਤਲਾ, ਬਲਦੇਵ ਸਿੰਘ ਸਾਹਨੇਵਾਲੀ, ਜਿਲ੍ਹਾ ਪ੍ਰਧਾਨ ਮਨੀ ਰੁੜਕੇ, ਅਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਰੇਸ਼ਮ ਸਿੰਘ ਆਦਿ ਹਾਜ਼ਰ ਸਨ।
Check Also
ਸਰੀਰ ਦਾਨੀ ਗੁਰਮੇਲ ਸਿੰਘ ਦੀ ਜੀਵਨ ਸਾਥਣ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 19 ਜਨਵਰੀ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਸਮਰਪਿਤ ਮੈਂਬਰ ਅਤੇ …