Wednesday, July 3, 2024

ਚੀਫ਼ ਖ਼ਾਲਸਾ ਦੀਵਾਨ ਨੇ ਦੋ ਰੋਜ਼ਾ ਗੁਰਮਤਿ ਸੰਗੀਤ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਮਤਿ ਸਿੱਖਿਆ ਅਤੇ ਸੰਗੀਤ ਦੇ ਪ੍ਰਚਾਰ-ਪ੍ਰਸਾਰ ਦੀ ਗਤੀਵਿਧੀਆਂ ਜਾਰੀ ਰੱਖਦਿਆਂ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰਡਰੀ ਸਕੂਲ ਜੀ.ਟੀ.ਰੋਡ ਵਿਖੇ ਦੋ ਰੋਜ਼ਾ ਗੁਰਮਤਿ ਸੰਗੀਤ ਵਰਕਸ਼ਾਪ ਆਯੋਜਿਤ ਕੀਤੀ ਗਈ।ਜਵੱਦੀ ਟਕਸਾਲ ਮੁਖੀ ਲੁਧਿਆਣਾ ਬਾਬਾ ਅਮੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਦੀ ਪ੍ਰਧਾਨਗੀ ਹੇਠ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਹੋਈ ਅਰਦਾਸ ਉਪਰੰਤ ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਅਤੇ ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਵਲੋਂ ਵਰਕਸ਼ਾਪ ਦਾ ਰਸਮੀ ਉਦਘਾਟਨ ਕੀਤਾ ਗਿਆ।ਦੀਵਾਨ ਦੇ ਨਾਲ ਵੱਖ-ਵੱਖ ਸ਼ਹਿਰਾਂ ਦੇ ਅਦਾਰਿਆਂ ਤੇ ਹੋਰਨਾਂ ਸਕੂਲਾਂ ਤੋਂ ਵੀ ਸੰਗੀਤ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਵਿੱਚ ਭਾਗ ਲਿਆ।ਰਬਾਬ, ਤਬਲਾ, ਦਿਲਰੁਬਾ, ਸਿਤਾਰ ਅਤੇ ਕੈਲੀਗ੍ਰਾਫੀ ਦੀ ਸਿਖਲਾਈ ਦੇਣ ਹਿੱਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਅਲੰਕਾਰ ਸਿੰਘ ਅਤੇ ਡਾ. ਜਸਬੀਰ ਕੌਰ, ਭਾਈ ਭਗਤਾਂ ਜੀ, ਭਾਈ ਰਣਜੀਤ ਸਿੰਘ, ਡਾ. ਆਸਾ ਸਿੰਘ, ਉਸਤਾਦ ਲਖਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ।ਵਰਕਸ਼ਾਪ ਵਿੱਚ ਗਉੜੀ ਦੇ ਪ੍ਰਕਾਰਾਂ ਦੇ ਸਵਰੂਪਾਂ, ਗੁਰਮਤਿ ਸੰਗੀਤ ਦੇ ਲੋਕ ਅੰਗਾਂ ਤੇ ਤੰਤੀ ਸਾਜ਼ਾਂ ਨੂੰ ਸੁਰ ਕਰਨ ਦੀ ਵਿਧੀ ਬਾਬਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਪੁਰਾਤਨ ਅਤੇ ਨਾਯਾਬ ਤੰਤੀ ਸਾਜਾਂ ਅਤੇ ਸ਼ਸਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਮੁੱਖ ਮਹਿਮਾਨ ਬਾਬਾ ਅਮੀਰ ਸਿੰਘ ਨੇ ਜਵੱਦੀ ਟਕਸਾਲ ਦੇ ਬਾਣੀ ਬਾਬਾ ਸੁੱਚਾ ਸਿੰਘ ਦੀ ਤੰਤੀ ਸਾਜ਼ਾਂ ਦੇ ਪ੍ਰਚਾਰ-ਪ੍ਰਸਾਰ ਲਈ ਦਿੱਤੇ ਅਹਿਮ ਯੋਗਦਾਨ ‘ਤੇ ਚਾਨਣਾ ਪਾਇਆ।
ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਪੁਰਾਤਨ ਤੰਤੀ ਸਾਜਾਂ ਦੇ ਪ੍ਰਚਾਰ-ਪ੍ਰਸਾਰ ਲਈ ਧਰਮ ਪ੍ਰਚਾਰ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ ਅਤੇ ਹਰਮਨਜੀਤ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਦੀ ਸੰਪੂਰਨਤਾ ਮੋਕੇ 28-1-2024 ਨੂੰ ਬਸੰਤ ਰਾਗ ਦਰਬਾਰ ਵੀ ਕਰਵਾਇਆ ਜਾਵੇਗਾ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਜਾਣਗੇ।
ਇਸ ਮੋਕੇ ਮੀਤ ਪ੍ਰਧਾਨ ਜਗਜੀਤ ਸਿੰਘ, ਆਨਰੇਰੀ ਜੁਆਇੰਟ ਸਕੱਤਰ ਐਜੂਕੇਸ਼ਨਲ਼ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ, ਪ੍ਰੋ. ਸੂਬਾ ਸਿੰਘ, ਪ੍ਰੋ. ਭੁਪਿੰਦਰ ਸਿੰਘ ਸੇਠੀ, ਪ੍ਰਦੀਪ ਸਿੰਘ ਵਾਲੀਆ, ਗੁਰਬਖਸ਼ ਸਿੰਘ ਬੇਦੀ, ਇੰਦਰਜੀਤ ਸਿੰਘ ਅੜੀ, ਅਜਾਇਬ ਸਿੰਘ ਅਭਿਆਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਾਬਕਾ ਗੁਰਮਤਿ ਸੰਗੀਤ ਅਧਿਆਪਕ ਡਾ. ਸ਼ਰਨਜੀਤ ਕੌਰ, ਖਾਲਸਾ ਕਾਲਜ ਦੇ ਸਾਬਕਾ ਗੁਰਮਤਿ ਸੰਗੀਤ ਅਧਿਆਪਕ ਡਾ. ਜਤਿੰਦਰ ਕੌਰ, ਡਾਇਰੈਕਟਰ ਡਾ. ਏ.ਪੀ.ਐਸ ਚਾਵਲਾ, ਡਾ. ਜਸਬੀਰ ਸਿੰਘ ਸਾਬਰ, ਪ੍ਰਿੰਸੀਪਲ ਮਨਦੀਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਕੋਆਰਡੀਨੇਟਰ ਸ੍ਰੀਮਤੀ ਜਸਵਿੰਦਰ ਕੌਰ ਮਾਹਲ, ਬੀਬੀ ਪ੍ਰਭਜੋਤ ਕੋਰ ਆਦਿ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …