Monday, November 17, 2025
Breaking News

ਖ਼ਾਲਸਾ ਕਾਲਜ ਵੁਮੈਨ ਵਿਖੇ ‘ਇਨਵੈਸਟਰ ਅਵੇਅਰਨੈਸ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪਲੇਸਮੈਂਟ ਸੈਲ ਵਲੋਂ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਐਸ.ਈ.ਬੀ.ਆਈ) ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਸਹਿਯੋਗ ਨਾਲ ‘ਇਨਵੈਸਟਰ ਅਵੇਅਰਨੈਸ ਪ੍ਰੋਗਰਾਮ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਪ੍ਰੋਗਰਾਮ ’ਚ ਸੈਬੀ (ਐਸ.ਈ.ਬੀ.ਆਈ) ਦੇ ਐਗਜੈਕਟਿਵ ਡਾਇਰੈਕਟਰ ਐਸ.ਵੀ ਮੁਰਲੀਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਸੁਰਿੰਦਰ ਕੌਰ ਨੇ ਮੁਰਲੀਧਰ ਨੂੰ ਪੌਦਾ ਭੇਟ ਕਰਕੇ ਰਸਮੀ ਤੌਰ ’ਤੇ ‘ਜੀ ਆਇਆ’ ਕਿਹਾ।
ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਮੁਰਲੀਧਰ ਨੇ ਆਰਥਿਕ ਵਿੱਦਿਆ ’ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਸੈਬੀ ਦੇ ਇਨਵੈਸਟਰ ਦੀ ਪੂੰਜੀ ਦੇ ਸਹੀ ਨਿਵੇਸ਼ ਲਈ ਯੋਗਦਾਨ ਪ੍ਰਤੀ ਸੁਚੇਤ ਕੀਤਾ।ਉਨ੍ਹਾਂ ਨੇ ਮਿਊਚਲ ਫੰਡ ਅਤੇ ਸਿਪ (ਐਸ.ਆਈ.ਪੀ) ਬਾਰੇ ਵੀ ਜਾਣਕਾਰੀ ਦਿੱਤੀ।ਐਨ.ਆਰ.ਓ-ਐਨ.ਐਸ.ਈ ਦੇ ਰੀਜ਼ਨਲ ਹੈਡ ਜੋਗਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਕੰਪਾਊਡਿੰਗ ਅਤੇ ਹੋਰ ਨਿਵੇਸ਼ ਯੋਜਨਾਵਾਂ ਪ੍ਰਤੀ ਜਾਗਰੂਕ ਕੀਤਾ ਅਤੇਅੰਤਲੇ ਸੈਸ਼ਨ ’ਚ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …