ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਪਿੱਛਲੇ ਦਿਨੀ ਨਕਲੀ ਆਈ.ਐਫ.ਐਸ ਅਧਿਕਾਰੀ ਬਣ ਕੇ ਪਲਾਟ ਦੀ ਜਾਅਲੀ ਰਜਿਸਟਰੀ ਤਸਦੀਕ ਕਰਨ ਅਤੇ ਗਲਤ ਵਸੀਕਾ ਨੰਬਰ ਤਸਦੀਕ ਕਰਨ ਵਿੱਚ ਐਸ.ਡੀ.ਐਮ ਅੰਮ੍ਰਿਤਸਰ-2 ਦੀ ਪੜ੍ਹਤਾਲ ਮੁਤਾਬਿਕ ਨੰਬਰਦਾਰ ਰੁਪਿੰਦਰ ਕੌਰ ਦੀ ਸ਼ਮੂਲੀਅਤ ਪਾਈ ਗਈ ਸੀ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਐਸ.ਡੀ.ਐਮ ਅੰਮਿ੍ਰਤਸਰ-2 ਦੀ ਪੜ੍ਹਤਾਲ ਨੂੰ ਮੁੱਖ ਰੱਖਦੇ ਹੋਏ ਨੰਬਰਦਾਰੀ ਭੌਂਅ ਮਾਲੀਆ ਰੂਲ 20 ਤਹਿਤ ਨੰਬਰਦਾਰ ਰੁਪਿੰਦਰ ਕੌਰ ਪਿੰਡ ਬਾਸਰਕੇ ਗਿੱਲਾਂ ਤਹਿਸੀਲ ਅੰਮ੍ਰਿਤਸਰ-2 ਦੀ ਨੰਬਰਦਾਰੀ ਨੂੰ ਰੱਦ ਕਰ ਦਿੱਤਾ ਗਿਆ ਹੈ।ਉਨਾਂ ਸਬੰਧਤ ਨੰਬਰਦਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਤੁਰੰਤ ਆਪਣੀ ਨੰਬਰਦਾਰੀ ਸੰਨਦ ਤਹਿਸੀਲਦਾਰ ਅੰਮ੍ਰਿਤਸਰ-2 ਨੂੰ ਜਮ੍ਹਾ ਕਰਵਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …