Friday, July 5, 2024

ਨਗਰ ਨਿਗਮ ਦੇ ਸਮੂਹ ਵਿਭਾਗਾਂ ਦੇ ਕੰਮ-ਕਾਜ਼ ਦਾ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਨਵ-ਨਿਯੁੱਕਤ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਅੱਜ ਨਗਰ ਨਿਗਮ ਅੰਮ੍ਰਿਤਸਰ ਦੇ ਸਾਰੇ ਵਿਭਾਗਾਂ ਦੇ ਕੰਮਕਾਜ਼ ਦਾ ਜਾਇਜ਼ਾ ਲੈਣ ਲਈ ਸਮੂਹ ਐਚ.ਓ.ਡੀ਼ ਅਤੇ ਵਿਭਾਗੀ ਮੁਖੀਆਂ ਦੀ ਮੀਟਿੰਗ ਕੀਤੀ।ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਤੇ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਸਾਰੇ ਚੱਲ ਰਹੇ ਅਤੇ ਮੁਕੰਮਲ ਹੋਏ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ ਗਈ।ਮੀਟਿੰਗ ਵਿੱਚ ਨਗਰ ਨਿਗਮ ਅਤੇ ਏ.ਐਸ.ਸੀ.ਐਲ ਦੇ ਬਜ਼ਟ ਅਤੇ ਮਾਲੀਆ ਕਮਾਉਣ ਵਾਲੇ ਸਾਰੇ ਵਿਭਾਗਾਂ ਦੀ ਆਮਦਨ ਅਤੇ 247 ਬਲਕ ਵਾਟਰ ਸਪਲਾਈ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਵੀ ਚਰਚਾ ਕੀਤੀ।ਵਿਚਾਰ ਵਟਾਂਦਰੇ ਦਾ ਮੁੱਖ ਫੋਕਸ ਸੈਨੀਟੇਸ਼ਨ ਅਤੇ ਮਿਊਂਸਪਲ ਟਾਊਨ ਪਲਾਨਿੰਗ ਵਿਭਾਗ `ਤੇ ਸੀ। ਕਮਿਸ਼ਨਰ ਨੇ ਮੈਡੀਕਲ ਹੈਲਥ ਅਫ਼ਸਰ ਡਾ: ਕਿਰਨ ਕੁਮਾਰ ਅਤੇ ਡਾ: ਯੋਗੇਸ਼ ਅਰੋੜਾ ਨੂੰ ਹਦਾਇਤ ਕੀਤੀ ਕਿ ਜਿਸ ਕੰਪਨੀ ਨੂੰ ਕੂੜਾ ਚੁੱਕਣ ਦਾ ਕੰਮ ਅਲਾਟ ਕੀਤਾ ਗਿਆ ਹੈ, ਉਸ ਦਾ ਕੰਮ ਸੁਚਾਰੂ ਢੰਗ ਨਾਲ ਹੋਵੇ।ਉਨ੍ਹਾਂ ਨੇ ਦੋਵਾਂ ਐਮ.ਟੀ.ਪੀ ਨਰਿੰਦਰ ਸ਼ਰਮਾ ਅਤੇ ਮੇਹਰਬਾਨ ਸਿੰਘ ਨੂੰ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਸਾਰੇ ਐਚ.ਓ.ਡੀ ਅਤੇ ਵਿਭਾਗੀ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕਰਨ।ਉਨ੍ਹਾਂ ਚੱਲ ਸਾਰੇ ਰਹੇ ਵਿਕਾਸ ਕਾਰਜ਼ਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਮੋਕੇ ਸੰਦੀਪ ਸਿੰਘ, ਲਤਾ ਚੌਹਾਨ, ਸਹਾਇਕ ਕਮਿਸ਼ਨਰ ਅਨਿਲ ਅਰੋੜਾ, ਐਕਸੀਅਨ ਭਲਿੰਦਰ ਸਿੰਘ, ਐਸ.ਪੀ ਸਿੰਘ, ਐਮ.ਟੀ.ਪੀ ਨਰਿੰਦਰ ਸ਼ਰਮਾ, ਮੇਹਰਬਾਨ ਸਿੰਘ, ਡਾ. ਕਿਰਨ ਕੁਮਾਰ, ਡਾ. ਯੋਗੇਸ਼ ਅਰੋੜਾ, ਡਾ. ਰਾਮਾ, ਸਕੱਤਰ ਰਜਿੰਦਰ ਸ਼ਰਮਾ, ਦਲਜੀਤ ਸਿੰਘ, ਸੁਸ਼ਾਂਤ ਭਾਟੀਆ, ਐਸ.ਪੀ ਮੀਟਿੰਗ ਵਿੱਚ ਲਵਲੀਨ ਕੁਮਾਰ, ਜਸਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਕਾਨੂੰਨੀ ਸਲਾਹਕਾਰ ਅੰਮ੍ਰਿਤਪਾਲ ਸਿੰਘ, ਡੀ.ਸੀ.ਐਫ.ਏ ਮਨੂ ਸ਼ਰਮਾ, ਏ.ਐਸ.ਸੀ.ਐਲ ਕੋਆਰਡੀਨੇਟਰ ਪ੍ਰੇਮ ਸ਼ਰਮਾ, ਤਮਨਾ ਆਹੂਜਾ, ਡਾ. ਜੋਤੀ ਮਹਾਜਨ, ਅਸ਼ੀਸ਼ ਕੁਮਾਰ, ਵਿਨੈ ਸ਼ਰਮਾ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …