Friday, July 19, 2024

ਬਲਕ ਵਾਟਰ ਸਪਲਾਈ ਪ੍ਰੋਜੈਕਟ ਦਸੰਬਰ 2024 ‘ਚ ਪੂਰਾ ਕਰਨ ਦਾ ਕਮਿਸ਼ਨਰ ਨਗਰ ਨਿਗਮ ਨੇ ਦਿੱਤਾ ਭਰੋਸਾ

ਅੰਮ੍ਰਿਤਸਰ 1 ਫਰਵਰੀ (ਸੁਖਬੀਰ ਸਿੰਘ) – ਬਲਕ ਵਾਟਰ ਸਪਲਾਈ ਪ੍ਰੋਜੈਕਟ ਦਸੰਬਰ 2024 ਦੇ ਅੰਤ ਤੱਕ ਪੂਰਾ ਕਰ ਦਿੱਤਾ ਜਾਵੇਗਾ।ਇਹ ਭਰੋਸਾ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼਼ਾ ਲੈਣ ਲਈ ਵੱਲ੍ਹਾ ਅਧਾਰਿਤ ਡਬਲਯੂ. ਟੀ.ਪੀ ਪ੍ਰੋਜੈਕਟ ਸਾਈਟ ਦਾ ਦੌਰਾ ਕਰਦਿਆਂ ਕੀਤਾ।ਕਮਿਸ਼ਨਰ ਹਰਪ੍ਰੀਤ ਸਿੰਘ ਨੇ 440 ਐਮ.ਐਲ.ਡੀ ਪਲਾਂਟ ਸਾਈਟ ਦਾ ਵੀ ਦੌਰਾ ਕੀਤਾ ਅਤੇ ਪ੍ਰਾਜੈਕਟ ਦੇ ਵੇਰਵਿਆਂ ਨੂੰ ਚੰਗੀ ਤਰ੍ਹਾਂ ਦੇਖਿਆ।ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦਾ ਮੁੱਖ ਮੰਤਵ ਅੰਮ੍ਰਿਤਸਰ ਦੇ ਨਾਗਰਿਕਾਂ ਨੂੰ 24ਯ7 ਨਹਿਰੀ ਅਧਾਰਤ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਕਰਨਾ ਹੈ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਵੇਲੇ ਪੀਣ ਵਾਲੇ ਪਾਣੀ ਦੀ ਸਪਲਾਈ ਟਿਊਬਵੈਲਾਂ ਰਾਹੀਂ ਕੀਤੀ ਜਾ ਰਹੀ ਹੈ, ਪਰ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ।ਇਹ ਪ੍ਰੋਜੈਕਟ 70% ਵਿਸ਼ਵ ਬੈਂਕ ਦੁਆਰਾ ਫੰਡਿਤ ਕੀਤਾ ਗਿਆ ਹੈ ਅਤੇ 30% ਪੰਜਾਬ ਸਰਕਾਰ ਕਰੇਗਗੀ।ਇਸ ਦਾ ਸੰਚਾਲਨ ਅਤੇ ਰੱਖ-ਰਖਾਅ ਨਗਰ ਨਿਗਮ ਅੰਮ੍ਰਿਤਸਰ ਦੁਆਰਾ ਕੀਤਾ ਜਾਵੇਗਾ।ਪ੍ਰੋਜੈਕਟ ਦਾ ਠੇਕਾ ਕੰਪਨੀ ਨੂੰ 29.04.2021 ਨੂੰ ਦਿੱਤਾ ਗਿਆ ਹੈ ਅਤੇ ਇਸ ਦੀ ਸ਼ੁਰੂਆਤੀ ਮਿਤੀ 8.7.2021 ਸੀ। ਪ੍ਰੋਜੈਕਟ ਦੀ ਕੁੱਲ ਲਾਗਤ 784.33 ਕਰੋੜ ਹੈ।ਜਿਸ ਵਿੱਚੋਂ 665.32 ਕਰੋੜ ਡਿਜ਼ਾਈਨ ਬਿਲਡ ਸੇਵਾਵਾਂ ਲਈ, 98.26 ਕਰੋੜ ਸੰਚਾਲਨ ਅਤੇ ਰੱਖ-ਰਖਾਅ ਲਈ ਅਤੇ 20.75 ਕਰੋੜ ਪ੍ਰਬੰਧਾਂ ਲਈ ਹਨ।
ਉਨਾਂ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਹੋਣ ਦੀ ਮਿਤੀ ਤੋਂ 36 ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਕੀਤਾ ਜਾਣਾ ਸੀ, ਭਾਵ 8 ਜੁਲਾਈ 2021 ਤੋਂ 7 ਜੁਲਾਈ 2024 ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਤਿੰਨ ਭਾਗ ਹਨ ਜਿਵੇਂ, ਡਬਲਯੂ.ਟੀ.ਪੀ, ਟਰਾਂਸਮਿਸ਼ਨ ਅਤੇ ਓ.ਐਚ.ਐਸ.ਆਰ। ਜਾਣਕਾਰੀ ਅਨੁਸਾਰ ਕੁੱਲ 112 ਕਿ.ਮੀ ਪਾਈਪ ਲਾਈਨ ਵਿਛਾਈ ਜਾਣੀ ਸੀ, ਜਿਸ ਵਿਚੋਂ 80 ਕਿਲੋਮੀਟਰ ਡੀ.ਆਈ ਪਾਈਪ ਅਤੇ 32 ਕਿਲੋਮੀਟਰ ਐਮ.ਐਸ ਪਾਈਪ।50 ਕਿਲੋਮੀਟਰ ਡੀਆਈ ਪਾਈਪ ਅਤੇ 5 ਕਿਲੋਮੀਟਰ ਐਮ.ਐਸ ਪਾਈਪ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਜ਼ੰਗੀ ਪੱਧਰ ’ਤੇ ਚੱਲ ਰਿਹਾ ਹੈ।51 ਵਿੱਚੋਂ 25 ਦਾ ਕੰਮ ਚੱਲ ਰਿਹਾ ਹੈ।ਪ੍ਰੋਜੈਕਟ ਇੰਜੀਨੀਅਰਾਂ ਨੇ ਕਮਿਸ਼ਨਰ ਨੂੰ ਟਰਾਂਸਮਿਸ਼ਨ ਦੇ ਕੰਮ ਲਈ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਕਮਿਸ਼ਨਰ ਨੇ ਇਸ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਪ੍ਰੋਜੈਕਟ ਦਾ ਕੰਮ ਸਮੇਂ ਦੇ ਅੰਦਰ ਪੂਰਾ ਕੀਤਾ ਜਾ ਸਕੇ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਐਲ.ਐਂਡ.ਟੀ ਕੰਪਨੀ ਦੇ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਦਸੰਬਰ 2024 ਤੱਕ ਇਸ ਕੰਮ ਨੂੰ ਸਕਾਰਾਤਮਕ ਢੰਗ ਨਾਲ ਮੁਕੰਮਲ ਕੀਤਾ ਜਾਵੇ।
ਮੀਟਿੰਗ ਵਿੱਚ ਐਸ.ਈ ਲਤਾ ਚੌਹਾਨ, ਅਸ਼ਵਨੀ ਕੁਮਾਰ, ਜੇ.ਈ ਹਰਪ੍ਰੀਤ ਸਿੰਘ, ਕੁਆਲਿਟੀ ਇੰਜੀਨੀਅਰ ਐਮ.ਡੀ ਬਾਵਾ, ਐਲ.ਐਂਡ.ਟੀ ਪ੍ਰੋਜੈਕਟ ਡਾਇਰੈਕਟਰ ਸੰਜੇ ਅਤੇ ਹੋਰ ਇੰਜੀਨੀਅਰ ਅਤੇ ਸਟਾਫ਼ ਹਾਜ਼ਰ ਸੀ।

 

 

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …