Wednesday, May 28, 2025
Breaking News

ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਮੈਡੀਕਲ ਕੈਂਪ

ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਐਸ.ਐਮ.ਓ ਲੌਂਗੋਵਾਲ ਡਾ. ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੀ.ਐਮ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾ. ਗੁਰਪ੍ਰੀਤ ਸਿੰਘ ਅਤੇ ਡਾ. ਅਮਨਦੀਪ ਭਾਰਤੀ ਦੁਆਰਾ ਬੱਚਿਆਂ ਦਾ ਚੈਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ।
ਕੈਂਪ ਤੋਂ ਬਾਅਦ ਡਾ. ਅਮਨਦੀਪ ਭਾਰਤੀ ਨੇ ਵਿਸ਼ਵ ਕੈਂਸਰ ਦਿਵਸ ਅਤੇ ਅਨੀਮੀਆ (ਖੂਨ ਦੀ ਕਮੀ) ਵਿਸ਼ੇ `ਤੇ ਰੱਖੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕੈਂਸਰ ਦੇ ਕਾਰਨਾਂ ਜਿਵੇਂ ਤੰਬਾਕੂ ਸੇਵਨ, ਸ਼ਰਾਬ, ਵਾਇਰਸ, ਐਕਸ-ਰੇ ਕਿਰਨਾਂ, ਰਿਫਾਈਨਡ ਦਾ ਜਿਆਦਾ ਮਾਤਰਾ ਵਿੱਚ ਪ੍ਰਯੋਗ ਅਤੇ ਕੈਂਸਰ ਦੇ ਲੱਛਣ ਜਿਵੇਂ ਸੋਜ, ਥਕਾਵਟ, ਭਰ ਘਟਣਾ, ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ ਅਤੇ ਇਲਾਜ਼ ਦੇ ਨਾਲ-ਨਾਲ ਕੈਂਸਰ ਤੋਂ ਬਚਣ ਦੇ ਉਪਾਅ ਵਿਸਥਾਰ ਵਿੱਚ ਦੱਸੇ ਗਏ।ਉਨਾਂ ਨੇ ਅਨੀਮੀਆ (ਖੂਨ ਦੀ ਕਮੀ) ਬਾਰੇ ਜਾਣਕਾਰੀ ਦਿੱਤੀ ਅਤੇ 5 ਫਰਵਰੀ ਨੂੰ ਨੈਸ਼ਨਲ ਡੀ-ਵਰਮਿੰਗ ਮੌਕੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਅਤੇ ਹਰੇਕ ਬੁੱਧਵਾਰ ਆਇਰਨ ਅਤੇ ਫੋਲਿਕ ਐਸਿਡ ਦੀ ਗੋਲੀ ਖਾਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਤੇ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।
ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸੁਧਾ ਸ਼ਰਮਾ, ਨਰਸਿੰਗ ਅਫਸਰ ਸ੍ਰੀਮਤੀ ਸੁਨੀਤਾ, ਧਰਮਵੀਰ ਸਰਮਾਂ ਅਤੇ ਸਮੂਹ ਸਟਾਫ਼ ਮੈਂਬਰ ਮੌਜ਼ੂਦ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …