Saturday, December 21, 2024

‘ਸਰਕਾਰ ਆਪ ਕੇ ਦੁਆਰ’ ਤਹਿਤ ਸਬ ਡਵੀਜ਼ਨਾਂ ‘ਚ ਲੱਗਣਗੇ ਵਿਸ਼ੇਸ਼ ਕੈਂਪ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਜਿਲ੍ਹੇ ਵਿੱਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਫਰਵਰੀ ਨੂੰ ਅੰਮ੍ਰਿਤਸਰ-1 ਸਬ ਡਵੀਜ਼ਨ ਵਿੱਚ ਸੁਲਤਾਨਵਿੰਡ ਸ਼ਿਕਣੀ, ਬੰਡਾਲਾ, ਸੁਲਤਾਨਵਿੰਡ, ਅੰਮ੍ਰਿਤਸਰ-2 ਸਬ ਡਵੀਜ਼ਨ ਵਿੱਚ ਪਿੰਡ ਮੀਰਾਂ ਕੋਟ ਖੁਰਦ, ਮੀਰਾਂ ਕੋਟ ਕਲਾਂ, ਭੈਣੀ ਗਿੱਲਾਂ, ਪੰਡੋਰੀ ਵੜੈਚ, ਸਬ ਡਵੀਜਨ ਮਜੀਠਾ ਵਿੱਚ ਪਿੰਡ ਸ਼ਹਿਜਾਦਾ, ਲੇਹਾਰਕਾ, ਅਬਦਾਲ, ਸਾਹਨੇਵਾਲੀ, ਅਜਨਾਲਾ ਸਬ ਡਵੀਜਨ ਵਿੱਚ ਭੋਏਵਾਲੀ, ਚਮਿਆਰੀ, ਟੇਰੀ, ਪੰਡੋਰੀ ਸੁੱਖਾ ਸਿੰਘ, ਸਬ ਡਵੀਜਨ ਲੋਪੋਕੇ ਵਿੱਚ ਰਾਜਾਸਾਂਸੀ ਵਾਰਡ ਨੰਬਰ 3, 4, ਬੱਗਾ, ਲਾਲਾ ਅਫਗਾਨਾ, ਹਰਸ਼ਾਛੀਨਾ ਅਤੇ ਸਬ ਡਵੀਜਨ ਬਾਬਾ ਬਕਾਲਾ ਦੇ ਪਿੰਡ ਮਹਿਤਾਬ ਕੋਟ, ਵਜੀਰ ਭੁੱਲਰ, ਬਿਆਸ (ਗੁਰੂ ਨਾਨਕ ਪੁਰਾ, ਅਜੀਤ ਨਗਰ) ਅਤੇ ਪਿੰਡ ਬੁੱਢਾ ਥੇਹ ਵਿੱਚ ਕੈਂਪ ਲੱਗਣਗੇ।
6 ਫਰਵਰੀ ਨੂੰ ਅਜਨਾਲਾ ਸਬ ਡਵੀਜ਼ਨ ਦੇ ਸੂਫੀਆਂ, ਡਿਆਲ ਭੱਟੀ, ਗੱਗੋਮਾਹਲ, ਦੂਜੇਵਾਲ ਵਿਖੇ ਕੈਂਪ ਲੱਗਣਗੇ।ਇਸੇ ਤਰਾਂ ਅੰਮ੍ਰਿਤਸਰ 2 ਸਬ ਡਵੀਜ਼ਨ ਵਿਚ ਰੱਖ ਸ਼ਿਕਾਰ ਗਾਹ, ਨੰਗਲੀ, ਮੁਰਾਦਪੁਰਾ ਤੇ ਨੌਸ਼ਿਹਰਾ ਵਿਖੇ, ਮਜੀਠਾ ਸਬ ਡਵੀਜ਼ਨ ਦੇ ਪਿੰਡ ਮੱਦੀਪੁਰ, ਕੋਟਲਾ ਗੁਜ਼ਰਾਂ, ਦਾਦੂਪੁਰਾ ਇਨਾਇਤਪੁਰਾ, ਗੱਲੋਵਾਲੀ ਕੁਲੀਆਂ, ਲੋਪੋਕੇ ਸਬ ਡਵੀਜਨ ਵਿੱਚ ਮੁਗਲਾਨੀ ਕੋਟ, ਸੈਦੋਪੁਰ, ਝੰਜੋਟੀ, ਰਾਜਾਸਾਂਸੀ, ਸਬ ਡਵੀਜਨ ਅੰਮ੍ਰਿਤਸਰ-1 ਵਿੱਚ ਜੰਡਿਆਲਾ ਗੁਰੂ ਈ.ਓ ਦਫਤਰ, ਭਰਾੜੀਵਾਲ, ਮੂਲੇਚੱਕ, ਬਾਬਾ ਬਕਾਲਾ ਸਬ ਡਵੀਜਨ ਵਿੱਚ ਰਈਆ, ਬਾਬਾ ਬਕਾਲਾ, ਵਿਖੇ ਵਿਸ਼ੇਸ ਤੌਰ ‘ਤੇ ਇਹ ਕੈਂਪ ਲਗਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਆਪੋ-ਆਪਣੇ ਖੇਤਰਾਂ ਵਿੱਚ ’ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪਾਂ ਦੀ ਲੋੜੀਂਦੀ ਤਿਆਰੀ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ।
ਸਭ ਡਵੀਜਨਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਐਸ.ਡੀ.ਐਮ ਵਲੋਂ ਪਿੰਡਾਂ ਅਤੇ ਵਾਰਡਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਹੋਰ ਅਧਿਕਾਰੀ ਕਰਨਗੇ।43 ਨਾਗਰਿਕ ਸੇਵਾਵਾਂ ਤੋਂ ਇਲਾਵਾ ਕੈਂਪ ਵਿੱਚ ਸਰਪੰਚ ਪਟਵਾਰੀ, ਨੰਬਰਦਾਰ, ਸੀ.ਡੀ.ਪੀ.ਓ, ਪੀ.ਐਸ.ਪੀ.ਸੀ.ਐਲ, ਸਬੰਧਤ ਐਸ.ਐਚ.ਓ, ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਦੇ ਨੁਮਾਇੰਦੇ ਵੀ ਬੈਠਣਗੇ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …