Sunday, March 23, 2025

ਉਘੇ ਲੇਖਕ ਤੇ ਸਟੇਟ ਐਵਾਰਡੀ ਸ਼ਿਲਪਕਲਾ ਅਧਿਆਪਕ ਪਰਮਜੀਤ ਰਾਮਗੜ੍ਹੀਆ ਨੂੰ ਸਦਮਾ, ਮਾਤਾ ਦਾ ਦੇਹਾਂਤ

ਗੋਨਿਆਣਾ ਮੰਡੀ, 7 ਫਰਵਰੀ (ਪੰਜਾਬ ਪੋਸਟ ਬਿਊਰੋ) – ਉੱਘੇ ਲੇਖਕ, ਡਿਜ਼ੀਟਲ ਆਰਟਿਸਟ ਤੇ ਸਟੇਟ ਐਵਾਰਡੀ ਕਲਾ ਤੇ ਸ਼ਿਲਪਕਲਾ ਅਧਿਆਪਕ ਪਰਮਜੀਤ ਰਾਮਗੜ੍ਹੀਆ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਗੁਰਮੇਲ ਕੌਰ ਇਕ ਸੰਖੇਪ ਬਿਮਾਰੀ ਦੇ ਚੱਲਦਿਆਂ 3 ਫਰਵਰੀ 2024 ਨੂੰ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਸਵਰਗਵਾਸ ਹੋ ਗਏ।ਮਾਤਾ ਗੁਰਮੇਲ ਕੌਰ ਬਹੁਤ ਹੀ ਦ੍ਰਿੜ ਇਰਾਦੇ, ਨਿੱਘੇ ਸੁਭਾਅ ਤੇ ਨੇਕ ਦਿਲ ਸਨ, ਜੋ ਕਿ ਹਰ ਸਮੇਂ ਲੋੜਵੰਦ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ।ਉਨ੍ਹਾਂ ਦੇ ਅਕਾਲ ਚਲਾਣੇ ਨਾਲ ਜਿਥੇ ਰਾਮਗੜ੍ਹੀਆ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ, ਉਥੇ ਸਮਾਜ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਮਾਤਾ ਗੁਰਮੇਲ ਕੌਰ ਦੇ ਦਿਹਾਂਤ ‘ਤੇ ਵੱਖ-ਵੱਖ ਸਖਸ਼ੀਅਤਾਂ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।ਇਸੇ ਦੌਰਾਨ ਅਧਿਆਪਕ ਵਰਗ, ਡੀ.ਟੀ.ਐਫ ਬਲਾਕ ਤੇ ਜਿਲ੍ਹਾ ਇਕਾਈ, ਸਿਆਸੀ ਧਿਰਾਂ, ਸਾਹਿਤਕਾਰਾਂ, ਪੱਤਰਕਾਰਾਂ ਤੇ ਲੇਖਕਾਂ ਨੇ ਨਿੱਜੀ ਤੌਰ `ਤੇ ਪਰਮਜੀਤ ਰਾਮਗੜ੍ਹੀਆ ਨਾਲ ਫੋਨ ਰਾਹੀਂ ਦੁੱਖ ਸਾਂਝਾ ਕੀਤਾ ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …