ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਸਥਾਨਕ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਗਏ ਕੈਂਪ ਦੌਰਾਨ ਕੁੱਲ 54 ਪ੍ਰਾਰਥੀਆਂ ਵਿਚੋਂ 40 ਸ਼ਾਰਟਲਿਸਟ/ ਸਲੈਕਟ ਕੀਤੇ ਗਏ।ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਡੀਂ.ਏ.ਵੀ ਕਾਲਜ਼ ਆਫ਼ ਐਜੂਕੇਸ਼ਨ ਵੁਮੈਨ ਅੰਮ੍ਰਿਤਸਰ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਸੱਤਿਆ ਭਾਰਤੀ ਸਕੂਲ, ਆਈ.ਬੀ.ਟੀ ਅੰਮਿ੍ਰਤਸਰ, ਥਿੰਕ ਜਰਮਨੀ ਅਤੇ ਨਰਾਇਣਾ ਈ-ਟੈਕ ਸਕੂਲ ਦੇ ਨਿਯੋਜ਼ਕਾਂ ਨੇ ਭਾਗ ਲਿਆ।ਇਸ ਮੌਕੇ ਤੀਰਥਪਾਲ ਸਿੰਘ ਡਿਪਟੀ ਸੀ.ਈ.ਓ, ਗੌਰਵ ਕੁਮਾਰ ਕਰੀਅਰ ਕਾਊਂਸਲਰ, ਡਾਕਟਰ ਨੀਰਜ਼ ਤੇ ਡਾ. ਕੁਲਦੀਪ ਕੌਰ ਆਦਿ ਹਾਜ਼ਰ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …