ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਡਾ. ਦਾਦੀ ਰਤਨ ਮੋਹਿਨੀ ਜੀ ਦੇ 100ਵੇਂ ਜਨਮ ਦਿਨ `ਤੇ ਬ੍ਰਹਮਾਕੁਮਾਰੀ ਸੈਂਟਰ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ।ਅੱਖਾਂ ਦੇ ਮਾਹਿਰ ਡਾਕਟਰ .ਸ਼੍ਰੀਮਤੀ ਇੰਦਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਤਕਰੀਬਨ 250 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਰਿਟਾਇਰ ਐਸ.ਪੀ ਰੁਪਿੰਦਰ ਭਾਰਦਵਾਜ ਪ੍ਰਧਾਨ ਸੀਨੀਅਰ ਸਿਟੀਜ਼ਨ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ।
ਬ੍ਰਹਮਾ ਕੁਮਾਰੀ ਸੈਂਟਰ ਦੀ ਸੰਚਾਲਿਕਾ ਮੀਰਾਂ ਦੀਦੀ ਅਤੇ ਭੈਣਾਂ ਨੇ ਆਏਂ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ।ਅਗਰਵਾਲ ਸਭਾ ਦੇ ਮਨਪ੍ਰੀਤ ਬਾਂਸਲ, ਹਕੂਮਤ ਰਾਏ, ਵੇਦ ਪ੍ਰਕਾਸ਼ ਹੋਡਲਾ, ਮੈਡਮ ਰੇਵਾ ਛਾਹੜੀਆ, ਸ਼ਸ਼ੀ ਅਗਰਵਾਲ, ਅਸ਼ੋਕ ਵਰਮਾ, ਵੇਦ ਕਪੂਰ, ਭਾਰਤ ਹਰੀ ਸ਼ਰਮਾ, ਮਹੇਂਦਰ ਸਿੰਘ ਜੌੜਾ, ਲਾਲਚੰਦ, ਵਿਜੇ ਗਰਗ, ਬਲਵਿੰਦਰ ਸਿੰਘ, ਸ਼ਾਮ ਲਾਲ, ਹਰਨੇਕ ਸਿੰਘ, ਗੁਰਚਰਨ ਸਿੰਘ, ਸਰੋਜ਼ ਭੈਣ, ਮਾਧੁਰੀ ਭੈਣ, ਰੀਤੂ ਭੈਣ, ਕੰਚਨ ਭੈਣ, ਮਮਤਾ ਭੈਣ, ਜਯੋਤੀ ਭੈਣ, ਨਿਰਮਲਾ ਭੈਣ ਦੇ ਸਹਿਯੋਗ ਨਾਲ ਕੈਂਪ ਸਫ਼ਲ ਰਿਹਾ।
ਇਸ ਮੌਕੇ ਰੁਪਿੰਦਰ ਭਾਰਦਵਾਜ, ਡਾਕਟਰ ਇੰਦਰਜੀਤ ਕੌਰ ਅਤੇ ਕੇਂਦਰ ਦੀ ਸੰਚਾਲਿਕਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੁਰਜੀਤ ਮਾਤਾ ਮੀਰਾ ਮਾਤਾ ਸ਼ਮਿਲਾ ਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਕੈਂਪ ਸਫਲ ਰਿਹਾ।ਮੋਮਬੱਤੀਆਂ ਜਗਾਈਆਂ ਗਈਆਂ।ਦਾਦੀ ਜੀ ਰਤਨਾ ਮੋਹਿਨੀ ਜੀ ਦੀ ਲੰਬੀ ਉਮਰ ਲਈ ਦਾਦੀ ਜੀ ਹਮੇਸ਼ਾਂ ਸਾਰਿਆਂ ਲਈ ਸ਼ੁਭਕਾਮਨਾਵਾਂ ਦਿੰਦੇ ਹਨ।ਕੈਂਪ ਵਿੱਚ ਲੋਕਾਂ ਦਾ ਚੈਕਅੱਪ ਕਰਨ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਰੁਪਿੰਦਰ ਭਾਰਦਵਾਜ, ਬਲਵਿੰਦਰ ਭਾਰਦਵਾਜ, ਮਹਿੰਦਰ ਸਿੰਘ, ਭਰਤ ਹਰੀ ਸ਼ਰਮਾ, ਵੇਦ ਪ੍ਰਕਾਸ਼਼ ਹੋਡਲਾ, ਵਿਕੀ, ਕਾਹਨ ਦਾਸ ਬਾਬਾ, ਅਸ਼ੋਕ ਵਰਮਾ, ਵੇਦ ਕਪੂਰ, ਗਿਆਨ ਚੰਦ, ਐਡਵੋਕੇਟ ਸ਼ਾਮ ਲਾਲ, ਗੁਰਚਰਨ ਸਿੰਘ, ਸੁਖਦੇਵ ਸਿੰਘ,ਹ ਰਨੇਕ ਸਿੰਘ, ਤਰਨਜੀਤ ਸਿੰਘ, ਸਤਵਿੰਦਰ ਸੱਤੀ, ਵਿਜੈ ਗਰਗ ਆਦਿ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …