Saturday, July 27, 2024

ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਕੀ 200ਵੀਂ ਜਯੰਤੀ ਮਨਾਈ

ਡੀ.ਏ.ਵੀ ਰੈਡਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਵਿਖੇ ਮਹਾਯੱਗ ਦਾ ਆਯੋਜਨ

ਅੰਮ੍ਰਿਤਸਰ, 11 ਫਰਵਰੀ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮਸ਼੍ਰੀ ਅਲੰਕਨੂੰਤ, ਪ੍ਰਧਾਨ, ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧ ਸਭਾ ਅਤੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧ ਉਪ ਸਭਾ, ਪੰਜਾਬ ਦੀ ਆਗਵਾਈ ‘ਚ ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਅੰਮ੍ਰਿਤਸਰ ‘ਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ‘ਤੇ ਵਿਸ਼ਵਵਿਆਪੀ ਆਯੋਜਨਾਂ ਦੀ ਤਹਿਤ ਮਹਾਯੱਗ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧ ਉਪਸਭਾ ਪੰਜਾਬ ਦੇ ਪ੍ਰਧਾਨ ਡਾ. ਜੇ.ਪੀ ਸ਼ੂਰ ਮੁੱਖ ਮਹਿਮਾਨ ਸਨ।ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਮੈਂਬਰ ਇੰਦਰਪਾਲ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧ ਉਪ ਸਭਾ ਪੰਜਾਬ ਦੀ ਸਕੱਤਰ ਡਾ. ਨੀਲਮ ਕਾਮਰਾ, ਸਹਿ-ਸਕੱਤਰ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਅਤੇ ਖਜ਼ਾਨਚੀ ਪ੍ਰਿੰਸੀਪਲ ਅਜੈ ਬੇਰੀ ਇਸ ਸਮੇਂ ਹਾਜ਼ਰ ਸਨ।ਸਕੂਲ ਅਧਿਆਪਕਾ ਸ਼੍ਰੀਮਤੀ ਸਿੰਮੀ ਲੂਥਰਾ ਵਲੋਂ ਸਮਾਰੋਹ ਦੀ ਸੁੰਦਰ ਵਿਵਸਥਾ ਕੀਤੀ ਗਈ।ਡਾ. ਨੀਲਮ ਕਾਮਰਾ ਨੇ ਸਾਰੇ ਆਯੋਜਨਾਂ ਦਾ ਸਵਾਗਤ ਕੀਤਾ।ਡੀ.ਏ.ਵੀ ਰੈਡ ਕਰਾਸ ਸਕੂਲ ਪ੍ਰਧਾਨ ਦਾ ਪਸੰਦੀਦਾ ਸਕੂਲ ਹੈ।ਇਥੋਂ ਦੇ ਵਿਦਿਆਰਥੀ ਕਿਸੀ ਵੀ ਖੇਤਰ ਵਿੱਚ ਦੂਸਰਿਆਂ ਤੋਂ ਘੱਟ ਨਹੀਂ। ਉਹ ਹਮੇਸ਼ਾਂ ਸਿਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਰਹਿੰਦੇ ਹਨ।
ਮੁੱਖ ਮਹਿਮਾਨ ਡਾ. ਜੇ.ਪੀ ਸ਼ੂਰ ਨੇ ਹਾਜ਼ਰੀਨ ਸੰਬੋਧਿਤ ਕਰਦਿਆਂ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਸਾਡੇ ਸਭ ਦੇ ਪ੍ਰੇਰਣਾਸ੍ਰੋਤ ਹਨ।ਉਨਾਂ ਨੇ ਕਿਹਾ ਕਿ ਸਵਾਮੀ ਦਯਾਨੰਦ ਜੀ ਨਾ ਹੁੰਦੇ ਤਾਂ ਆਰੀਆ ਸਮਾਜ ਤੇ ਡੀ.ਏ.ਵੀ ਰੈਡ ਕਰਾਸ ਸਕੂਲ ਨਾ ਹੁੰਦਾ।ਅੱਜ ਵੀ ਡੀ.ਏ.ਵੀ ਸੰਸਥਾਵਾਂ ਲੱਖਾਂ ਡਾਕਟਰ, ਇੰਜੀਅਰ ਤੇ ਵਿਦਵਾਨ ਪੈਦਾ ਹੋ ਰਹੇ ਹਨ, ਜੋ ਸਭ ਸਵਾਮੀ ਜੀ ਦੀ ਹੀ ਦੇਣ ਹੈ।
ਮਹਿਮਾਨ, ਅਧਿਆਪਕ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਵੈਦਿਕ ਮੰਗਲ ਉਚਾਰਣ ਨਾਲ ਹਵਨ ਦੀ ਪਵਿੱਤਰ ਅਗਨੀ ‘ਚ ਆਹੂਤੀਆਂ ਅਰਪਿਤ ਕੀਤੀਆਂ।ਸਕੂਲ਼ ਦਾ ਚੁਫੇਰਾ ਮਹਾਰਿਸ਼ੀ ਦਯਾਨੰਦ ਜੀ ਅਤੇ ਆਰੀਆ ਸਮਾਜ ਕੇ ਜੈਕਾਰਿਆਂ ਨਾਲੇ ਗੂੰਜ਼ ਉਠਿਆ ।
ਇਸ ਮੌਕੇ ਪ੍ਰਿੰਸੀਪਲ ਡਾ. ਪੱਲਵੀ ਸੇਠੀ, ਸਾਬਕਾ ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਜੇ. ਪੀ ਸ਼ੂਰ, ਐਡਵੋਕੇਟ ਸੰਜੀਵ ਅਰੋੜਾ, ਸ਼੍ਰੀਮਤੀ ਤਰਣਦੀਪ, ਅਸ਼ਵਨੀ ਸ਼ਰਮਾ ਅਤੇ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਰੋਹ ਦੀ ਸਮਾਪਤੀ ਸ਼ਾਂਤੀ ਪਾਠ ਨਾਲ ਹੋਇਆ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …