ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਵਿਸ਼ਵ ਕੈਂਸਰ ਮੁਹਿੰਮ ਸੰਬਧੀ ਸਰਕਾਰੀ ਹਾਈ ਸਕੂਲ ਲਛਮਣ ਸਰ ਚੌਂਕ ਅੰਮ੍ਰਿਤਸਰ ਵਿਖੇ ਇੱਕ ਜਿਲਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਕਿਹਾ ਕੈਂਸਰ ਦੀ ਜਲਦ ਪਹਿਚਾਣ ਹੀ ਉਸ ਦੇ ਇਲਾਜ਼ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ, ਇਸ ਲਈ ਵਿਸਵ ਸਿਹਤ ਸੰਸਥਾ ਵਲੋਂ ਇਸ ਸਾਲ ਦਾ ਥੀਮ “ਕਲੋਜ ਦਾ ਕੇਅਰ ਗੈਪ” ਰੱਖਿਆ ਗਿਆ ਹੈ। ਉਹਨਾਂ ਆਖਿਆ ਕਿ ਇਸ ਮੁਹਿੰਮ ਦੌਰਾਣ ਜਿਲੇ੍ਹ ਭਰ ਵਿੱਚ ਵੱਖ-ਵੱਖ ਸਕੂਲਾਂ, ਕਾਲਜ਼ਾਂ, ਵਿਦਿਅਕ ਸੰਸਥਾਵਾਂ ਅਤੇ ਜਨਤਕ ਸੰਸਥਾਵਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਨੇ ਕਿਹਾ ਕਿ ਕੈਂਸਰ ਦੇ ਆਮ ਲੱਛਣ ਛਾਤੀ ਵਿੱਚ ਗਿਲਟੀਆਂ, ਲਗਾਤਾਰ ਖਾਂਸੀ, ਮਹਾਂਵਾਰੀ ਵਿੱਚ ਜਿਆਦਾ ਖੂਨ ਆਉਣਾ, ਨਾਂ ਠੀਕ ਹੋਣ ਵਾਲੇ ਮੂੰਹ ਦੇ ਛਾਲੇ ਆਦਿ ਹਨ। ਇਸ ਲਈ ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਵਾਉਣੀ ਚਾਹੀਦ ਿਹੈ ਅਤੇ ਜੇਕਰ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।ਡਾ. ਸੁਨੀਤ ਗੁਰਮ ਗੁਪਤਾ ਵਲੋਂ ਕੈਸਰ ਦੇ ਲੱਛਣ, ਸਾਵਧਾਨੀਆਂ, ਬਚਾਓ ਅਤੇ ਇਲਾਜ ਸੰਬਧੀ ਵਿਸ਼ੇਸ਼ ਜਾਣਕਾਰੀ ਦਿੱਤੀ।
ਇਸ ਅਵਸਰ ਤੇ ਜਿਲਾ੍ਹ ਸਿਹਤ ਅਫਸਰ ਡਾ ਜਸਪਾਲ ਸਿੰਘ ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਪੰਕਜ ਭੱਟੀ, ਸਕੁਲ ਦੇ ਹੈਡ ਮਾਸਟਰ ਸ੍ਰੀ ਵਰਿੰਦਰਬੀਰ ਕੌਰ, ਰਾਜੇਸ਼ ਕੁਮਾਰ, ਰਾਜਬੀਰ ਕੌਰ, ਬਲਬੀਰ ਸਿੰਘ, ਅਮਰਜੀਤ ਕੌਰ,ਕਮਲਦੀਪ ਭੱਲਾ ਅਤੇ ਸਮੂਹ ਸਟਾਫ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …