Wednesday, June 19, 2024

ਬਲਾਕ ਅਜਨਾਲਾ ਤੇ ਵੇਰਕਾ ਦੇ ਵਿਕਾਸ ਕਾਰਜ਼ਾਂ ਲਈ ਖਰਚ ਕੀਤੇ ਜਾਣਗੇ ਕਰੀਬ 65 ਲੱਖ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਹਨ ਜਿਸ ਅਧੀਨ ਨਿਕਾਸੀ ਨਾਲਿਆਂ ਦੀ ਉਸਾਰੀ, ਪੀਣ ਵਾਲੇ ਪਾਣੀ ਦੇ ਟੈਂਕੀ ਦਾ ਨਿਰਮਾਣ, ਸ਼ਮਸ਼ਾਨ ਘਾਟ ਦੀ ਜਮੀਨੀ ਪੱਧਰ ਨੂੰ ਠੀਕ ਕਰਨਾ, ਰਸਤਿਆਂ ਦਾ ਕੰਮ ਅਤੇ ਸੋਲਿਡ ਵੇਸਟ ਮੈਨੇਜਮੈਂਟ ਦੀ ਉਸਾਰੀ ਕਰਨਾ ਆਦਿ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਮਗਨਰੇਗਾ ਤਹਿਤ ਬਲਾਕ ਅਜਨਾਲਾ ਵਿਖੇ ਕਰੀਬ 40 ਲੱਖ ਰੁਪਏ ਦੇ ਵਿਕਾਸ ਦੇ ਕੰਮਾਂ ਦੀ ਵਿੱਤੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਬਲਾਕਾ ਅਜਨਾਲਾ ਦੀ ਗ੍ਰਾਮ ਪੰਚਾਇਤ ਰਾਏਪੁਰ ਕਲਾਂ, ਪੰਜ ਗਰਾਈ ਨਿੱਜਰ ਵਿਖੇ ਨਿਕਾਸੇ ਨਾਲੇ ਦੀ ਉਸਾਰੀ ਦਾ ਕੰਮ, ਪਿੰਡ ਖਾਨਵਾਲ, ਛੋਟਾ ਫਤੇਵਾਲ ਵਿਖੇ ਰਸਤੇ ਦਾ ਕੰਮ, ਪਿੰਡ ਅਲੀਵਾਲ ਕੋਟਲੀ, ਭੋਏਵਾਲੀ, ਬਲ ਬਾਵਾਂ, ਤਲਵੰਡੀ ਭੰਗਵਾ, ਪਿੰਡ ਖਾਨਵਾਲ ਅਤੇ ਬੱਲੜਵਾਲ ਵਿਖੇ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਵਿਖੇ ਜਮੀਨੀ ਪੱਧਰ ਠੀਕ ਕਰਨੇ, ਪਿੰਡ ਨੰਗਲ ਅੰਸ਼, ਚੌਂਕ ਫੂੜਾ, ਭੋਏਵਾਲੀ, ਮਾਛੀਵਾਲਾ ਵਿਖੇ ਸਰਕਾਰੀ ਸਕੂਲਾਂ ਦੇ ਮੈਦਾਨਾਂ ਦਾ ਜਮੀਨੀ ਪੱਧਰ ਠੀਕ ਕਰਨਾ ਅਤੇ ਇਸ ਤੋਂ ਇਲਾਵਾ ਪਿੰਡ ਬੱਲੜਵਾਲ ਵਿਖੇ ਧੂਸੀ ਬੰਧ ਦੇ ਜਮੀਨੀ ਪੱਧਰ ਨੂੰ ਵੀ ਦਰੁਸੱਤ ਕਰਨਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਵੇਰਕਾ ਵਿਖੇ ਮਗਨਰੇਗਾ ਦੇ ਤਹਿਤ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਦੇ ਕੰਮਾਂ ਦੀ ਵਿੱਤੀ ਅਤੇ ਪ੍ਰਬੰਧਕੀ ਪ੍ਰਵਾਨਗੀ ਵੀ ਜਾਰੀ ਕੀਤੀ ਗਈ ਹੈ, ਜਿਸ ਅਧੀਨ ਪਿੰਡ ਭਗਤੂਪਰਾ ਦੇ ਵੱਖ-ਵੱਖ ਥਾਵਾਂ ਤੇ ਰਸਤਿਆਂ ਦਾ ਕੰਮ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਬਲਾਕ ਵੇਰਕਾ ਦੇ ਪਿੰਡ ਓਠੀਆਂ ਵਿਖੇ ਰਸਤੇ ਦੇ ਕੰਮ ਤੋਂ ਇਲਾਵਾ ਸਾਲਿਡ ਵੇਸਟ ਮੈਨੇਜਮੈਂਟ ਦੀ ਉਸਾਰੀ ਵੀ ਕੀਤੀ ਜਾਣੀ ਹੈ। ਡਿਪਟੀ ਕਮਿਸ਼ਨਰ ਨੇ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਸਾਰਾ ਕੰਮ ਆਪਣੀ ਨਿਗਰਾਨੀ ਹੇਠ ਕਰਵਾਇਆ ਜਾਵੇ ਅਤੇ ਸਾਰੇ ਕੰਮਾਂ ਦੀਆਂ ਫੋਟੋਆਂ ਜੀ.ਪੀ.ਐਸ. ਕੈਮਰੇ ਰਾਹੀਂ ਭੇਜਿਆਂ ਜਾਣ।ਉਨਾਂ ਕਿਹਾ ਕਿ ਵਿਕਾਸ ਦੇ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਮਿਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਥੋਰੀ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਤੋਂ ਪ੍ਰਾਪਤ ਮਤੇ ਅਤੇ ਤਿਆਰ ਕੀਤੇ ਗਏ ਐਸਟੀਮੇਟਾਂ ਅਨੁਸਾਰ ਹੀ ਪ੍ਰਵਾਨਗੀਆਂ ਜਾਰੀ ਕੀਤੀਆਂ ਗਈਆਂ ਹਨ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …