Saturday, July 27, 2024

ਅੰਤਰਰਾਸ਼ਟਰੀ ਕਿੱਕ ਬਾਕਸਿੰਗ ‘ਚ ਗੋਲਡ ਮੈਡਲ ਜਿੱਤ ਕੇ ਰਵਿੰਦਰ ਸਿੰਘ ਨੇ ਚਮਕਾਇਆ ਦੇਸ਼ ਦਾ ਨਾਂਅ

ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਬੀਤੀ 7 ਤੋਂ 11 ਫਰਵਰੀ ਤੱਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਹੋਈ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਮਹਿਲਾਂ ਚੌਕ ਜਿਲ੍ਹਾ ਸੰਗਰੂਰ ਨਿਵਾਸੀ ਰਵਿੰਦਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦੇਸ਼ ਦਾ ਨਾਂਅ ਅੰਤਰਰਾਸ਼਼ਟਰੀ ਪੱਧਰ `ਤੇ ਚਮਕਾਇਆ ਹੈ। ਵਰਨਣਯੋਗ ਹੈ ਕਿ ਰਵਿੰਦਰ ਸਿੰਘ ਨੇ ਤੀਜ਼ੀ ਇੰਡੀਆ ਓਪਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਆਪਣੇ 86 ਕਿਲੋ ਭਾਰ ਵਰਗ ਵਿੱਚ ਜਿੱਤ ਦਾ ਡੰਕਾ ਵਜਾਉਂਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ।ਗੱਲਬਾਤ ਦੌਰਾਨ ਰਵਿੰਦਰ ਸਿੰਘ ਨੇ ਇਸ ਜਿੱਤ ਦਾ ਸਿਹਰਾ ਆਪਣੇ ਪਿਤਾ, ਕੋਚ ਅਤੇ ਹਰ ਉਸ ਸਖਸ਼ੀਅਤ ਨੂੰ ਦਿੱਤਾ ਹੈ, ਜੋ ਸਮੇਂ ਸਮੇਂ `ਤੇ ਉਸ ਨੂੰ ਅੱਗੇ ਵਧਣ ਲਈ ਸਹਿਯੋਗ ਤੇ ਹੌਂਸਲਾ ਅਫਜ਼ਾਈ ਕਰਦੇ ਰਹੇ ਹਨ।
ਜਿਵੇਂ ਹੀ ਹੋਣਹਾਰ ਖਿਡਾਰੀ ਰਵਿੰਦਰ ਸਿੰਘ ਵਲੋਂ ਗੋਲਡ ਮੈਡਲ ਜਿੱਤਣ ਦੀ ਖਬਰ ਸੰਗਰੂਰ ਵਿੱਚ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਰਵਿੰਦਰ ਸਿੰਘ ਦੇ ਪਿਤਾ ਸੂਬੇਦਾਰ ਹਮੀਰ ਸਿੰਘ ਨੂੰ ਹਰ ਤਰਫੋਂ ਵਧਾਈਆਂ ਮਿਲਣ ਲੱਗੀਆਂ।ਜਿਨ੍ਹਾਂ ਨੇ ਰਵਿੰਦਰ ਸਿੰਘ ਦੀ ਸਫਲਤਾ `ਤੇ ਨਾਜ਼ ਕਰਦਿਆਂ ਕਿਹਾ ਕਿ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।ਇਹ ਅੱਜ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ ਨੇ ਸਾਬਿਤ ਕਰਕੇ ਦਿਖਾਇਆ ਹੈ।ਇਸ ਜਿੱਤ ਨਾਲ ਦੇਸ਼ ਦਾ ਨਾਂਅ ਚਮਕਾਉਣ ਲਈ ਯੂਨਿਟ 12 ਸਿੱਖ ਲਾਈਟ ਦੇ ਕਮਾਂਡਿਗ ਅਫਸਰ ਰਘਵੇਂਦਰ, ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ ਸਮੇਤ ਵੱਖ-ਵੱਖ ਸਖਸ਼ੀਅਤਾਂ ਵਲੋਂ ਰਵਿੰਦਰ ਸਿੰਘ ਨੂੰ ਲੱਖ-ਲੱਖ ਮੁਬਾਰਕਵਾਦ ਦਿੱਤੀ ਗਈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …