ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਖੇਡਾਂ ਗਤਕਾ ਚੈਂਪੀਅਨਸ਼ਿਪ ’ਚ ਭਾਗ ਲੈਂਦਿਆਂ ਗੋਲਡ ਅਤੇ ਬਰਾਂਉਜ਼ ਮੈਡਲ ਹਾਸਲ ਕੀਤੇ ਹਨ।
ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ‘ਸਕੂਲ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ’ ਜੋ ਕਿ ਛੱਤੀਸਗੜ੍ਹ (ਬਿਲਾਈ) ਵਿਖੇ ਹੋਈਆਂ।ਜਿਸ ਵਿੱਚ ਵਿਦਿਆਰਥੀ ਵਿਸ਼ਾਲਦੀਪ ਸਿੰਘ, ਅੰਮ੍ਰਿਤਪਾਲ ਸਿੰਘ ਨੇ ਅੰਡਰ-19 ਸਾਲ ਫਰੀ ਸੋਟੀ ਟੀਮ ’ਚ ਜਿੱਤ ਹਾਸਲ ਕਰ ਕੇ ਗੋਲਡ ਮੈਡਲ, ਯੁਵਰਾਜ ਸਿੰਘ ਨੇ ਅੰਡਰ-17 ਸਾਲ ਫਰੀ ਸੋਟੀ ਵਿਅਕਤੀਗਤ ’ਚ ਬਰਾਂਉਜ਼ ਮੈਡਲ ਹਾਸਲ ਕੀਤੇ ਹਨ।
ਇਸ ਮੌਕੇ ਡਾ. ਗੋਗੋਆਣੀ ਨੇ ਉਕਤ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਖੇਡ ਮੁਖੀ ਰਣਕੀਰਤ ਸਿੰਘ ਸੰਧੂ, ਗੱਤਕਾ ਕੋਚ ਮਨਵਿੰਦਰ ਸਿੰਘ, ਸਟਾਫ਼ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …