Saturday, April 13, 2024

ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈ ਕੇ ਆਏ ਖ਼ਾਲਸਾ ਕਾਲਜ ਐਨ.ਸੀ.ਸੀ ਕੈਡਿਟਾਂ ਦਾ ਸਨਮਾਨ

ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਤਿੰਨ ਐਨ.ਸੀ.ਸੀ ਕੈਡਿਟਾਂ ਨੂੰ ਦਿੱਲੀ ਵਿਖੇ ਪ੍ਰਭਾਵਸ਼ਾਲੀ ਗਣਤੰਤਰ ਦਿਵਸ ਦੀ ਪਰੇਡ ’ਚ ਹਿੱਸਾ ਲੈਣ ਦੇ ਬਾਅਦ ਕਾਲਜ ਪੁੱਜਣ ’ਤੇ ਸਨਮਾਨਿਤ ਕੀਤਾ ਗਿਆ।ਉਕਤ ਪ੍ਰੋਗਰਾਮ ਦੇ ਬਾਅਦ ਕਾਲਜ ਕੈਂਪਸ ਪੁੱਜੇ ਕੈਡਿਟਾਂ ਨੂੰ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਨ੍ਹਾਂ ਦੇ ਜੀਵਨ ’ਚ ਹੋਰ ਸਫ਼ਲਤਾ ਲਈ ਭਰੋਸਾ ਪ੍ਰਗਟਾਇਆ।
ਉਨ੍ਹਾਂ ਦੱਸਿਆ ਕਿ ਆਰਮੀ ਵਿੰਗ ਦੇ ਕੈਡਿਟ ਸਿਮਰਜੀਤ ਸਿੰਘ, ਏਅਰ ਵਿੰਗ ਦੇ ਕੈਡਿਟ ਸ਼ਾਸਵਤ ਅਤੇ ਨੇਵੀ ਵਿੰਗ ਦੇ ਕੈਡਿਟ ਪ੍ਰਿੰਸਪਾਲ ਸਿੰਘ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਦਸਤੇ ’ਚ ਚੁਣੇ ਜਾਣ ਤੋਂ ਪਹਿਲਾਂ ਇਕ ਚੁਣੌਤੀਪੂਰਨ ਅਤੇ ਮੁਸ਼ਕਿਲ ਚੋਣ ਪ੍ਰਕਿਰਿਆ ’ਚੋਂ ਗੁਜ਼ਰੇ।ਇਨ੍ਹਾਂ ਤਿੰਨਾਂ ਕੈਡਿਟਾਂ ਨੇ ਗਣਤੰਤਰ ਦਿਵਸ ਦੌਰਾਨ ਪ੍ਰਧਾਨ ਮੰਤਰੀ ਰੈਲੀ ’ਚ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਕਾਲਜ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜਨਵਰੀ 2024 ’ਚ ਗਣਤੰਤਰ ਦਿਵਸ ਦੀ ਪਰੇਡ ’ਚ ਉਕਤ ਤਿੰਨ ਐਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ।ਏਅਰ ਵਿੰਗ ਇੰਚਾਰਜ਼ ਡਾ. ਮੋਹਨ ਸਿੰਘ ਆਰਮੀ ਵਿੰਗ ਏ.ਐਨ.ਓ ਡਾ: ਹਰਬਿਲਾਸ ਸਿੰਘ ਰੰਧਾਵਾ ਅਤੇ ਨੇਵਲ ਵਿੰਗ ਇੰਚਾਰਜ਼ ਡਾ: ਪਰਮਿੰਦਰ ਸਿੰਘ ਦੁਆਰਾ ਕੀਤੇ ਗਏ ਅਣਥੱਕ ਯਤਨਾਂ ਅਤੇ ਕੈਡਿਟਾਂ ਨੂ ਪ੍ਰੇਰਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਕਰਨਲ ਪਵਨਦੀਪ ਸਿੰਘ ਬੱਲ ਕਮਾਂਡਿੰਗ ਅਫਸਰ-1 ਪੀ.ਬੀ.ਬੀ ਐਨ.ਐਨ.ਸੀ.ਸੀ, ਕਮਾਂਡਿੰਗ ਅਫਸਰ ਗਰੁੱਪ ਕੈਪਟਨ ਐਮ.ਕੇ ਵਾਟਸ 2 ਪੀ.ਬੀ ਏਅਰ ਐਸ.ਕਿਊ ਐਨ.ਸੀ.ਸੀ ਅਤੇ ਕਮਾਂਡਿੰਗ ਅਫਸਰ ਅਜੈ ਸ਼ਰਮਾ 2 ਪੀ.ਬੀ ਨੇਵਲ ਐਨਸੀ.ਸੀ ਨੇ ਟਿੱਪਣੀ ਕੀਤੀ ਕਿ ਉਪਰੋਕਤ ਕੈਡਿਟ ਆਪਣੇ ਜੂਨੀਅਰਾਂ ਲਈ ਐਨ.ਸੀ.ਸੀ ਕੈਡਿਟਾਂ ਵਜੋਂ ਮਿਸ਼ਾਲ ਧਾਰਕ ਹੋਣਗੇ।ਉਨ੍ਹਾਂ ਨੇ ਇਨ੍ਹਾਂ ਕੈਡਿਟਾਂ ਦੀਆਂ ਭਵਿੱਖ ’ਚ ਵਿਸ਼ਾਲ ਸੰਭਾਵਨਾਵਾਂ ’ਤੇ ਭਰੋਸਾ ਪ੍ਰਗਟਾਇਆ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …