ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ)- ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਦੀ ਇੱਕ ਮੀਟਿੰਗ ਸ੍ਰੀ ਦੁਰਗਾ ਸ਼ਕਤੀ ਮੰਦਿਰ ਵਿਖੇ ਹੋਈ, ਜਿਸ ਵਿੱਚ 14ਵੇਂ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸਮਾਗਮ ਕਰਨ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਸੰਸਥਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਵਾਰ ਸੰਸਥਾ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਮੰਦਿਰ ਅਯੁੱਧਿਆ ਵਿਖੇ ਸ੍ਰੀ ਰਾਮਲਲਾ ਜੀ ਦੀ ਹੋਈ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ‘ਚ ਚੀਮਾ ਮੰਡੀ ਵਿੱਚ ਪਹਿਲੀ ਵਾਰ ਸ੍ਰੀ ਰਾਮ ਕਥਾ ਕਰਵਾਉਣ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ 11 ਤੋਂ 17 ਅਪ੍ਰੈਲ ਤੱਕ ਸ੍ਰੀ ਦੁਰਗਾ ਸ਼ਕਤੀ ਮੰਦਿਰ ਵਿਖੇ ਸ੍ਰੀ ਰਾਮ ਕਥਾ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਕਲਸ਼ ਸ਼ੋਭਾ ਯਾਤਰਾ, ਸ੍ਰੀ ਰਮਾਇਣ ਜੀ ਦੇ ਪਾਠ ਤੇ ਹੋਰ ਸਮਾਗਮ ਵੀ ਹੋਣਗੇ।
ਇਸ ਮੌਕੇ ਸ੍ਰੀ ਦੁਰਗਾ ਸ਼ਕਤੀ ਮੰਦਿਰ ਦੇ ਪੁਜਾਰੀ ਮਨੋਜ ਸ਼ਰਮਾ ਤੋਂ ਇਲਾਵਾ ਸੰਸਥਾ ਵਲੋਂ ਰਜਿੰਦਰ ਕੁਮਾਰ ਲੀਲੂ, ਤਰਲੋਚਨ ਗੋਇਲ, ਜਤਿੰਦਰ ਕੁਮਾਰ ਜ਼ਿੰਦਲ, ਮੁਕੇਸ਼ ਕੁਮਾਰ ਗਰਗ, ਅਰਸ਼ਦੀਪ ਬਾਂਸਲ, ਅਸ਼ਵਨੀ ਕੁਮਾਰ ਆਸ਼ੂ, ਜਨਕ ਰਾਜ ਚੱਕੀ ਵਾਲੇ, ਸੰਜੀਵ ਕੁਮਾਰ ਗਾਂਧੀ, ਗੋਬਿੰਦ ਰਾਮ ਗੋਂਦਾਂ, ਕੇਵਲ ਕ੍ਰਿਸ਼ਨ ਹੀਰੋ ਕਲਾਂ ਵਾਲੇ, ਪ੍ਰਦੀਪ ਕੁਮਾਰ, ਕੁਲਦੀਪ ਕੁਮਾਰ, ਐਡਵੋਕੇਟ ਅਕਾਸ਼ ਜ਼ਿੰਦਲ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …