Saturday, July 27, 2024

ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਂ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਬੀ.ਵੀ.ਐਸ.ਸੀ ਅਤੇ ਏ.ਐਚ ਵਿਦਿਆਰਥੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਨਵੀਂ 52 ਸੀਟਰ ਬੱਸ ਨੂੰ ਅੱਜ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਕੈਂਪਸ ਸਥਿਤ ਗੁਰਦੁਆਰਾ ਤੋਂ ਰਵਾਨਾ ਕੀਤਾ।
ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੂੰ ਉਕਤ ਬੱਸ ਦੀ ਵਧਾਈ ਦਿੰਦਿਆਂ ਕਿਹਾ ਕਿ ਗਵਰਨਿੰਗ ਕੌਂਸਲ ਦਾ ਮਕਸਦ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਵਾਜ਼ਿਬ ਸਹੂਲਤਾਂ ਦਾ ਖਿਆਲ ਰੱਖਦਾ ਹੈ, ਜਿਸ ਦੇ ਮੱਦੇਨਜ਼ਰ ਉਕਤ ਬੱਸ ਦੀ ਖਰੀਦੀ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਹੁਣ ਕਾਲਜ ਵਿਦਿਆਰਥੀਆਂ ਨੂੰ ਦਿਹਾਤੀ ਅਤੇ ਨਾਲ ਲੱਗਦੇ ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਗਊਆਂ, ਮੱਝਾਂ ਅਤੇ ਪਸ਼ੂ ਪ੍ਰੇਮੀਆਂ ਦੇ ਪੀੜਤ ਜਾਨਵਰਾਂ ਦੇ ਇਲਾਜ਼ ਸਬੰਧੀ ਸਮੱਸਿਆਵਾਂ ਦੇ ਨਿਪਟਾਰੇ ਲਈ ਆਣ-ਜਾਣ ’ਚ ਸਮੇਂ ਦੀ ਬੱਚਤ ਹੋਣ ਨਾਲ ਵੱਡੀ ਰਾਹਤ ਮਿਲੇਗੀ।
ਡਾ. ਵਰਮਾ ਨੇ ਮੈਨੇਜ਼ਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਦੀ ਮੌਜ਼ੂਦਗੀ ’ਚ ਦੱਸਿਆ ਕਿ ਇਸ ਬੱਸ ਦੀ ਵਰਤੋਂ ਵਿਦਿਆਰਥੀਆਂ ਨੂੰ ਹੋਸਟਲ ਤੋਂ ਕਾਲਜ ਕੈਂਪਸ, ਪਸ਼ੂਧਨ ਫ਼ਾਰਮ ਤੱਕ ਨਿਯਮਿਤ ਤੌਰ ’ਤੇ ਲਿਆਉਣ ਅਤੇ ਵਾਪਸ ਹੋਸਟਲ ਤੱਕ ਪਹੁੰਚਾਉਣ ਲਈ ਵੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਬੱਸ ਦੀ ਵਰਤੋਂ ਵੈਟਰਨਰੀ ਵਿਦਿਆਰਥੀਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਖੇਤਰੀ ਡਾਇਗਨੌਸਟਿਕ ਲੈਬ ਜਲੰਧਰ, ਜ਼ੂਲੋਜੀਕਲ ਪਾਰਕ ਅਤੇ ਪੌਲੀਕਲੀਨਿਕ, ਪਸ਼ੂ ਭਲਾਈ ਕੈਂਪਾਂ ਜਾਂ ਵੱਖ-ਵੱਖ ਵੈਟਰਨਰੀ ਸੰਸਥਾਵਾਂ ਦੀਆਂ ਵਿਸਥਾਰ ਗਤੀਵਿਧੀਆਂ ’ਚ ਲਿਜਾਣ ਲਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਚੱਲ ਰਹੀਆਂ ਦੋ ਬੱਸਾਂ ਅਤੇ ਇਕ ਐਂਬੂਲੇਟਰੀ ਵਾਹਨ ਤੋਂ ਇਲਾਵਾ ਕਾਲਜ ਦੀ ਮਲਕੀਅਤ ਵਾਲੀ ਇਹ ਤੀਜੀ ਬੱਸ ਹੈ, ਜਿਸ ਦੀ ਖਰੀਦ ਪ੍ਰਕਿਰਿਆ ਛੀਨਾ ਦੇ ਨਿਰਦੇਸ਼ਾਂ ’ਤੇ ਸੀਨੀਅਰ ਪ੍ਰੋਫੈਸਰ ਅਮਰੀਕ ਸਿੰਘ ਦੁਆਰਾ ਕੀਤੀ ਗਈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …