Wednesday, March 19, 2025

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਕਰਵਾਈ ਗਈ ਵਿਦਾਇਗੀ ਪਾਰਟੀ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਵਿਖੇ 10+2ਵੀਂ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਮਾਰੋਹ ਦੇ ਸ਼ੁਰੂ ’ਚ ਵੱਖ-ਵੱਖ ਵਿਦਿਆਰਥਣਾਂ ਵਲੋਂ ਡਾਂਸ ਪੇਸ਼ ਕੀਤਾ ਗਿਆ ਅਤੇ ਵਿਦਿਆਰਥਣਾਂ ਮਨੋਰੰਜ਼ਕ ਖੇਡਾਂ ਕਰਵਾਈਆਂ ਗਈਆਂ।ਕਾਲਜ਼ ਛੱਡ ਰਹੀਆਂ ਵਿਦਿਆਰਥਣਾਂ ਨੇ ਕਾਲਜ ਪ੍ਰਿਸੀਪਲ ਨਾਨਕ ਸਿੰਘ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।ਪ੍ਰਿੰ: ਨਾਨਕ ਸਿੰਘ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਵਿਦਿਆਰਥੀ ਸੰਸਥਾਵਾਂ ਦਾ ਧੁਰਾ ਹੁੰਦੇ ਹਨ ਤੇ ਸੰਸਥਾਵਾਂ ਉਨ੍ਹਾਂ ਦੇ ਕਿਰਦਾਰ ਬਣਾਉਣ ’ਚ ਮਹੱਤਵਪੂਰਣ ਯੋਗਦਾਨ ਪਾਉਂਦੀਆਂ ਹਨ।ਉਨ੍ਹਾਂ ਵਿਦਿਆਰਥਣਾਂ ਨੂੰ ਸਲੀਕੇ ਅਤੇ ਸੰਜ਼ਮ ਵਾਲੀ ਜ਼ਿੰਦਗੀ ਜਿਉਣ ਦੀ ਸਲਾਹ ਦਿੱਤੀ।

 

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …