Wednesday, May 22, 2024

ਮੁਲਾਜ਼ਮ ਜਥੇਬੰਦੀ ਨੇ ਨੀਲ ਗਊਆਂ ਨੂੰ ਬੀੜ ਵਿੱਚ ਤਬਦੀਲ ਕਰਨ ਦੀ ਕੀਤੀ ਮੰਗ

ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਲੌਗੋਵਾਲ ਇੰਸਟੀਚਿਊਟ ਆਫ ਇੰਜ਼ੀ. ਅਤੇ ਤਕਨਾਲੋਜੀ ਵਿੱਚ ਅਵਾਰਾ ਨੀਲ ਗਊਆਂ ਰੋਜ਼ ਦੀ ਗਿਣਤੀ ਸੈਂਕੜਿਆਂ ਵਿੱਚ ਹੋ ਗਈ ਹੈ, ਜੋ ਕਿ ਵਿਦਿਆਰਥੀਆਂ, ਕਰਮਚਾਰੀਆਂ ਅਤੇ ਕਾਲੋਨੀ ਬਸ਼ਿੰਦਿਆਂ ਦੀ ਜਾਨ ਖਤਰੇ ਵਿੱਚ ਪਾ ਰਹੀ ਹੈ।ਮਹਿੰਗੀਆਂ ਕਾਰਾਂ ਤੇ ਚੜ੍ਹ ਜਾਣਾ, ਟਕਰਾ ਜਾਣਾ, ਡਰ ਕੇ ਅਫਰਾ ਤਫਰੀ ਮਚਾ ਕੇ ਮਨੁੱਖੀ ਜਾਨਾਂ ਨੂੰ ਖਤਰੇ ਵਿੱਚ ਪਾਉਣਾ ਇਹਨਾਂ ਦਾ ਰੋਜ਼ਾਨਾ ਦਾ ਕੰਮ ਹੋ ਗਿਆ ਹੈ। ਕਈ ਵਾਰ ਤਾਂ ਇਹਨਾਂ ਦੇ ਹਜ਼ੂਮ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕਿਸੇ ਜੰਗਲ ਵਿੱਚ ਘੁੰਮ ਰਹੇ ਹੋਈਏ।ਸਲਾਈਟ ਮੁਲਾਜ਼ਮ ਜਥੇਬੰਦੀ ਸਲਾਈਟ ਇੰਪਲਾਈਜ਼ ਵੈਲ, ਐਸੋਸੀਏਸ਼ਨ (ਸੇਵਾ) ਦੇ ਪ੍ਰਧਾਨ ਜੁਝਾਰ ਲੌਗੋਵਾਲ ਅਤੇ ਸਕੱਤਰ ਜਗਦੀਸ਼ ਚੰਦ ਵਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਵਣ ਵਿਭਾਗ ਦੇ ਜਿਲਾ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਦੇ ਵਾਪਰਨ ਤੋਂ ਪਹਿਲਾਂ ਇਹਨਾਂ ਅਵਾਰਾ ਪਸ਼ੂਆਂ ਨੂੰ ਸਲਾਈਟ ਦੀ ਬਾਊਂਡਰੀ ਤੋਂ ਬਾਹਰ ਕਿਸੇ ਬੀੜ ਆਦਿ ਵਿੱਚ ਛੱਡਿਆ ਜਾਵੇ ਤਾਂ ਜੋ ਸਲਾਈਟ ਬਸ਼ਿੰਦੇ ਤੇ ਵਿਦਿਆਰਥੀ ਸਹਿਜ਼ੇ ਆਪਣੇ ਕਾਰਜ਼ ਕਰ ਸਕਣ।ਉਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਜਥੇਬੰਦੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਕੋਈ ਐਕਸ਼ਨ ਕਰਨ ਲਈ ਮਜ਼ਬੂਰ ਹੋਵੇਗੀ।
ਇਸ ਮੌਕੇ ਮੀਤ ਪ੍ਰਧਾਨ ਨਵਦੀਪ ਗਰਗ, ਖਜਾਨਚੀ ਰਾਮ ਕਰਨ, ਜੁਆਇੰਟ ਸਕੱਤਰ ਸਤਪਾਲ ਸਿੰਘ ਤੋਂ ਇਲਾਵਾ ਕਾਰਜ਼ਕਾਰੀ ਮੈਂਬਰ ਤਿਲਕ ਰਾਜ ਗੁਲੇਰੀਆ, ਗੁਰਜੀਤ ਸਿੰਘ, ਸੁਲੱਖਣ ਸਿੰਘ, ਲਕਸ਼ਮੀ ਨਾਰਾਇਣ ਸਿੰਘ ਅਤੇ ਵਿਪਨ ਕੁਮਾਰ ਮੌਜ਼ੂਦ ਸਨ।

Check Also

ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਪ੍ਰਫੁਲਿਤਾ ਲਈ ਲੋਕ ਸਭਾ ਉਮੀਦਵਾਰਾਂ ਨੂੰ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸੁਹਿਰਦਤਾ …