ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਕੁੱਤਿਆਂ ਦੀ ਨਸਬੰਦੀ ਦੇ ਦੋ ਕੇਂਦਰ ਨਰਾਇਣਗੜ੍ਹ ਛੇਹਰਟਾ ਅਤੇ ਫਤਿਹਗੜ੍ਹ ਸ਼ੁਕਰਚੱਕ ਵਿਖੇ ਚਲਾਏ ਜਾ ਰਹੇ ਹਨ।ਜਿਥੇ ਦੋ ਸਾਲਾਂ ਵਿੱਚ 20000 ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ ਅਤੇ ਹੁਣ ਤੱਕ ਲਗਭਗ 4000 ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਮੀਡੀਆ ਬਿਆਨ ਵਿੱਚ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ।ਕੁੱਤਿਆਂ ਦੀ ਨਸਬੰਦੀ ਦਾ ਇਕ ਕੇਂਦਰ ਨਰਾਇਣਗੜ੍ਹ ਛੇਹਰਟਾ ਵਿਖੇ ਬਣਾਇਆ ਗਿਆ ਹੈ ਅਤੇ ਦੂਜਾ ਨਸਬੰਦੀ ਕੇਂਦਰ ਇੱਕ ਗੈਰ ਸਰਕਾਰੀ ਸੰਗਠਨ ਦੇ ਸਹਿਯੋਗ ਨਾਲ ਫਤਿਹਗੜ੍ਹ ਸ਼ੁਕਰਚੱਕ ਵਿਖੇ ਚੱਲ ਰਿਹਾ ਹੈ।ਇਹਨਾਂ ਨੂੰ 20000 ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਵਰਕ ਆਰਡਰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਸਿਹਤ ਸ਼ਾਖਾ ਦੀ ਰਿਪੋਰਟ ਅਨੁਸਾਰ ਹੁਣ ਤੱਕ ਲਗਭਗ 4000 ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ।ਕਮਿਸ਼ਨਰ ਨਗਰ ਨਿਗਮ ਨੇ ਆਖਿਆ ਕਿ ਨਾਗਰਿਕ ਰੋਜ਼ਾਨਾ ਆਵਾਰਾ ਕੁੱਤਿਆਂ ਸਬੰਧੀ ਸ਼ਿਕਾਇਤਾਂ ਕਰਦੇ ਹਨ, ਪਰ ਏ.ਬੀ.ਸੀ ਨਿਯਮਾਂ ਅਨੁਸਾਰ ਇਹਨਾਂ ਨੂੰ ਫੜਿਆ ਨਹੀਂ ਜਾ ਸਕਦਾ।
Check Also
ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ
ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …