Tuesday, April 16, 2024

‘ਵੇਖੀ ਜਾ ਛੇੜੀ ਨਾ’ ਫ਼ਿਲਮ ਨਾਲ ਚਰਚਾ ‘ਚ ਹੈ ਨਿਰਦੇਸ਼ਕ ਮਨਜੀਤ ਸਿੰਘ ਟੋਨੀ

ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸ਼ਿੱਦਤ ਨਾਲ ਜੁੜਿਆ ਲੇਖਕ ਨਿਰਦੇਸ਼ਕ ਹੈ।ਜਿਸ ਨੇ ਆਪਣੀਆਂ ਮੁੱਢਲੀਆ ਫ਼ਿਲਮਾਂ ‘ਕੁੜਮਾਈਆਂ, ਵਿੱਚ ਬੋਲੂਗਾ ਤੇਰੇ, ਤੂੰ ਮੇਰਾ ਕੀ ਲੱਗਦਾ’ ਝੱਲੇ ਪੈ ਗਏ ਪੱਲੇ, ਤੇ ‘ਜੱਟਸ ਲੈਂਡ’ ਆਦਿ ਨਾਲ ਪੰਜਾਬੀ ਸਿਨਮੇ ਨੂੰ ਪ੍ਰਫੁੱਲਿਤ ਕੀਤਾ।ਪੰਜਾਬੀ ਸਿਨਮੇ ਦਾ ਹਰਫਨਮੌਲਾ ਕਲਾਕਾਰ ਗੁਰਮੀਤ ਸਾਜਨ ਉਸ ਦਾ ਪੱਗਵਟ ਯਾਰ ਹੈ।ਜਿਸ ਦੀ ਬਦੌਲਤ ਟੋਨੀ ਦੀ ਕਲਾ ‘ਚ ਨਿਖਾਰ ਆਇਆ ਹੈ। ਦਰਜਨਾਂ ਲਘੂ ਫ਼ਿਲਮਾਂ ਕਰਨ ਮਗਰੋਂ ਵੱਡੀਆਂ ਫ਼ਿਲਮਾਂ ਵੱਲ ਆਇਆ ਟੋਨੀ ਗੁਰਮੀਤ ਸਾਜਨ ਦੇ ਸਾਥ ਨਾਲ ਇੰਨੀ ਦਿਨੀਂ ਆਪਣੀ ਇਕ ਨਵੀਂ ਫ਼ਿਲਮ “ਵੇਖੀ ਜਾ ਛੇੜੀ ਨਾ” ਲੈ ਕੇ ਆ ਰਿਹਾ ਹੈ।ਜਿਸ ਬਾਰੇ ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਇਹ ਫ਼ਿਲਮ ਨਿਰੋਲ ਪਰਿਵਾਰਕ ਕਾਮੇਡੀ ਹੈ।ਇਸ ਵਿਚ ਰਿਸ਼ਤਿਆਂ ਦੀ ਤਿਲਕਣਬਾਜ਼ੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।ਪਿੰਡਾਂ ਦੇ ਮਾਹੌਲ ਨਾਲ ਜੁੜੀ ਪਰਿਵਾਰਕ ਰਿਸ਼ਤਿਆਂ ਦੀ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ ਤੇ ਗੁਰਮੀਤ ਸਾਜਨ ਦੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾ-ਹਸਾ ਲੋਟ-ਪੋਟ ਕਰੇਗੀ।ਕਰਮਜੀਤ ਅਨਮੋਲ ਲੰਮੇ ਸਮੇਂ ਤੋਂ ਫਿਲਮਾਂ ਵਿੱਚ ਕੀਤੀ ਜਾਂਦੀ ਸਫ਼ਲ ਕਾਮੇਡੀ ਸਦਕਾ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ।ਹਰ ਫਿਲਮ ਵਿੱਚ ਉਹ ਆਪਣੀ ਇਸ ਕਲਾ ਦਾ ਸਬੂਤ ਦਿੰਦਾ ਹੈ।ਗੁਰਮੀਤ ਸਾਜਨ ਵੀ ਪੰਜਾਬੀ ਫਿਲਮਾਂ ‘ਚ ਇਕ ਹਾਸਰਸ ਪੈਦਾ ਕਰਨ ਵਾਲਾ ਪਾਤਰ ਨਿਭਾਉਂਦਾ ਆ ਰਿਹਾ ਹੈ।
‘ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਗੁਰਮੀਤ ਸਾਜਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ (ਯੂ.ਕੇ) ਦੀ ਇਸ ਫ਼ਿਲਮ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰ ਗਿੱਲ, ਰੁਪਿੰਦਰ ਕੌਰ, ਦਲਵੀਰ ਬਬਲੀ, ਨੀਟਾ ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲ ਨੇ ਅਹਿਮ ਕਿਰਦਾਰ ਨਿਭਾਏ ਹਨ।ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਸਿਨਮੇ ਦੇ ਨਾਮੀਂ ਤੇ ਥੀਏਟਰ ਦੇ ਉਭਰਦੇ ਕਲਾਕਾਰਾਂ ਨੂੰ ਪਰਦੇ ‘ਤੇ ਲਿਆਂਦਾ ਹੈ।ਪੰਜਾਬੀ ਫ਼ਿਲਮਾਂ ਦੇ ਮਾਰਗ ‘ਤੇ ਸਹਿਜ਼ੇ ਕਦਮੀਂ ਚੱਲਣ ਵਾਲੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਭਵਿੱਖ ਵਿੱਚ ਵੀ ਕਈ ਵੱਡੀਆਂ ਫ਼ਿਲਮਾਂ ਨਾਲ ਸਰਗਰਮ ਰਹੇਗਾ।
23 ਫਰਵਰੀ ਨੂੰ ਵਾਈਟ ਹਿੱਲ ਵਲੋਂ ਵੱਡੇ ਪੱਧਰ `ਤੇ ਰਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਯੂ.ਕੇ ਵਿੱਚ ‘ਕੇ-2’ ਵਲੋਂ ਅਤੇ ਕਾਨੇਡਾ ਵਿੱਚ ‘ਸਟੂਡੀਊ-7’ ਤੇ ਸਤਰੰਗ ਫ਼ਿਲਮਜ਼ ਵਲੋਂ ਰਲੀਜ ਕੀਤਾ ਜਾਵੇਗਾ।
1802202403 ਲੇਖ

ਜ਼ਿੰਦ ਜਵੰਦਾ
ਮ – 9463828000

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …