ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ…..
ਨਿੱਤ ਇਸ ਨੂੰ ਪੜ੍ਹ ਸਕਦੀ ਮੈਂ, ਅੱਗੇ ਕੀ ਹੋਵੇਗਾ
ਹੁਣ ਤੱਕ ਕੀ ਪਾਇਆ ਤੇ ਕੀ ਗਵਾਇਆ ਹੈ
ਅੱਗੇ ਕੀ ਮਿਲੂ ਤੇ ਕੀ ਗੁਆਵਾਂਗੀ,
ਕਦੋਂ ਆਉਣਗੀਆਂ ਖੁਸ਼ੀਆਂ ਤੇ ਕਦੋਂ ਜਿੰਦਗੀ ਰੁਲ਼ਾਵੇਗੀ
ਇੱਕ-ਇੱਕ ਪਲ਼ ਨੂੰ ਰੱਜ਼ ਕੇ ਜਿਓਣਾ ਚਾਹੁੰਦੀ ਮੈਂ।
ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ…..
ਜੋੜ ਸਕਦੀ ਉਹ ਪੰਨੇ ਜਿੰਨ੍ਹਾਂ ਹੈ ਹਸਾਇਆ ਮੈਨੂੰ
ਫਾੜ ਸਕਦੀ ਉਹ ਪੰਨੇ ਜਿੰਨ੍ਹਾਂ ਹੈ ਰੁਲਾਇਆ ਮੈਨੂੰ
ਸਾਂਭ ਕੇ ਰੱਖਦੀ ਹਿਸਾਬ ਸਾਰਾ,
ਕੀ ਗਵਾਇਆ ਤੇ ਕੀ ਪਾਇਆ ਹੈ
ਬੀਤੇ ਸੋਹਣੇ ਪਲਾਂ ਨੂੰ ਸੰਜ਼ੋ ਕੇ ਰੱਖਦੀ ਮੈਂ।
ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ…..
ਬੀਤੇ ਪਲ਼ਾਂ ਨੂੰ ਮੈਂ, ਫਿਰ ਤੋਂ ਜੀਓ ਸਕਦੀ
ਅਧੂਰੇ ਖ਼ੁਆਬਾਂ ਨੂੰ ਮੈਂ, ਫਿਰ ਪੂਰਾ ਕਰ ਸਕਦੀ…
ਧੁੱਖਾਂ ਨੂੰ ਭੁਲਾ ਕੇ, ਫ਼ੇਰ ਤੋਂ ਹੱਸ ਸਕਦੀ
ਕਿਸੇ ਦੇ ਮੁਖ ‘ਤੇ ਖੇੜੇ ਲਿਆ ਸਕਦੀ ਮੈਂ।
ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ…..
ਨਿੱਤ ਇਸ ਨੂੰ ਪੜ੍ਹ ਸਕਦੀ ਮੈਂ, ਅੱਗੇ ਕੀ ਹੋਵੇਗਾ।
1802202401 ਕਵਿਤਾ
ਨੀਲਮ ਜ਼ਿੰਦਲ (ਹਿੰਦੀ ਮਿਸਟ੍ਰੈਸ)
ਸਰਕਾਰੀ ਹਾਈ ਸਕੂਲ
ਉਪਲੀ (ਬਰਨਾਲਾ)