Monday, December 30, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਾਅ ਤੇ ਬੀ.ਐਡ ਸਮੈਸਟਰ ਲਈ ਸਮਾਂ ਸਾਰਣੀ ਜਾਰੀ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਸ਼ਨ ਮਈ 2024 ਲਾਅ (ਤਿੰਨ ਸਾਲਾ), (ਪੰਜ ਸਾਲਾ) ਸਮੈਸਟਰ ਦੂਜਾ ਅਤੇ ਬੀ.ਐਡ. ਸਮੈਸਟਰ ਦੂਜਾ ਦੇ ਰੈਗੂਲਰ ਅਤੇ ਪ੍ਰਾਈਵੇਟ ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮ ਆਨਲਾਈਨ ਪੋਰਟਲ (www.collegeadmissions.gndu.ac.in/loginNew.aspx `ਤੇ ਭਰਨ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਪ੍ਰੋਫੈੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਰੈਗੂਲਰ ਵਿਦਿਆਰਥੀਆਂ ਦੇ ਕਾਲਜਾਂ ਵੱਲੋਂ ਪੋਰਟਲ ਉਤੇ ਵਿਸ਼ੇ ਦੀ ਚੋਣ ਕਰਨ ਅਤੇ ਚਲਾਨ ਪਿ੍ਰੰਟ ਕਰਨ ਦੀ ਆਖਰੀ ਮਿਤੀ 04 ਮਾਰਚ ਬਿਨਾ ਲੇਟ ਫੀਸ ਤੋਂ ਹੈ।ਉਨ੍ਹਾਂ ਦੱਸਿਆ ਕਿ 250/- ਲੇਟ ਫੀਸ ਨਾਲ 11 ਮਾਰਚ; 500/- ਲੇਟ ਫੀਸ ਨਾਲ 14 ਮਾਰਚ; 1000/- ਲੇਟ ਫੀਸ ਨਾਲ 21 ਮਾਰਚ ਅਤੇ 2000/- ਲੇਟ ਫੀਸ ਨਾਲ 26 ਮਾਰਚ ਹੈ।ਉਨ੍ਹਾਂ ਦੱਸਿਆ ਕਿ 1000/- ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਨਾਲ ਪ੍ਰੀਖਿਆ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਰੈਗੂਲਰ ਵਿਦਿਆਰਥੀਆਂ ਦੀ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਜਾਂ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 11 ਮਾਰਚ ਬਿਨਾ ਲੇਟ ਫੀਸ ਤੋਂ ਹੈ।ਉਨ੍ਹਾਂ ਦੱਸਿਆ ਕਿ 250/- ਲੇਟ ਫੀਸ ਨਾਲ 14 ਮਾਰਚ; 500/- ਲੇਟ ਫੀਸ ਨਾਲ 21 ਮਾਰਚ; 1000/- ਲੇਟ ਫੀਸ ਨਾਲ 26 ਮਾਰਚ ਅਤੇ ਦੋ ਹਜ਼ਾਰ ਲੇਟ ਫੀਸ ਨਾਲ 29 ਮਾਰਚ ਹੈ।1000/- ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਨਾਲ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ, ਗਰੇਸ ਵਜੋਂ ਸ਼ਾਮਲ ਕਰ ਦਿੱਤੇ ਗਏ ਹਨ।

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …