Sunday, March 23, 2025

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਸਲਾਨਾ ਸਮਾਗਮ ਐਕਸਟਰਾਵਗੈਂਜ਼ਾ ਦਾ ਆਯੋਜਨ

ਸੰਗਰੂਰ, 20 ਫਰਵਰੀ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਸਕੂਲ ਦੇ ਸਲਾਨਾ ਸਮਾਗਮ ਐਕਸਟਰਾਵਗੈਂਜ਼ਾ ਦਾ ਆਯੋਜਨ ਕੀਤਾ ਗਿਆ।ਨਰਸਰੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲੈ ਕੇ ਆਪਣੀ ਕਲਾ ਦੇ ਜੌਹਰ ਦਿਖਾਏ।ਪ੍ਰੋਗਰਾਮ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤਾਂ ਡਾਂਸ ਦੀ ਪੇਸ਼ਕਾਰੀ, ਵੱਖ-ਵੱਖ ਰਾਜਾਂ ਨਾਲ ਸੰਬਧਿਤ ਪਹਿਰਾਵੇ ਅਤੇ ਸੱਭਿਆਚਾਰ ਨਾਲ ਸੰਬੰਧਿਤ ਪੇਸ਼ਕਾਰੀ, ਗ੍ਰੈਂਡ ਪੇਰੈਂਟਸ ਥੀਮ, ਕਿਸਾਨਾਂ ਨਾਲ ਸੰਬੰਧਿਤ ` ਫਾਰਮਰ ਥੀਮ`, ਭਗਤ ਸਿੰਘ ਐਕਟ, ਚੰਦਰਯਾਨ ਐਕਟ, ਮੋਬਾਇਲ ਫੋਨ ਦੀ ਦੁਰਵਰਤੋਂ `ਤੇ ਅਧਾਰਿਤ ਥੀਮ, ਸ਼ਿਵ ਵੰਦਨਾ, ਫਲੇਮੈਂਕੋ ਗਰਬਾ, ਬੈਂਬੂ ਡਾਂਸ, ਹਿਪ-ਹਾਪ ਡਾਂਸ, ਹਾਰਰ ਥੀਮ, ਕਾਲਬੇਲੀਆ ਡਾਂਸ, ਵੱਖ-ਵੱਖ ਤਿਉਹਾਰਾਂ ਨਾਲ ਸੰਬੰਧਿਤ ‘ਫੈਸਟੀਵਲ ਥੀਮ, ਕਣਕਾਂ ਦਾ ਰੰਗ ਉਡਿਆ, ਮਲਵਈ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਸਭ ਦਾ ਦਿਲ ਮੋਹ ਲਿਆ।
ਇਸ ਪ੍ਰੋਗਰਾਮ ਵਿੱਚ ਦਰਸ਼ਨ ਸਿੰਘ (ਗੀਤੀ ਮਾਨ) ਚੇਅਰਮੈਨ ਮਾਰਕਿਟ ਕਮੇਟੀ ਚੀਮਾਂ, ਧਰਮ ਸਿੰਘ (ਚੇਅਰਮੈਨ ਜਗਤਜੀਤ ਇੰਡਸਟਰੀ) ਅਤੇ ਡਾ. ਸੁਰਜੀਤ ਸਿੰਘ ਨੇ ਕੀਤੀ।ਉਨ੍ਹਾਂ ਨੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।ਸਤਿਗੁਰ ਸਿੰਘ (ਜਿਲ੍ਹਾ ਪ੍ਰਧਾਨ ਅਕਾਲੀ ਦਲ ਸੰਯੁਕਤ), ਮਨਿੰਦਰ ਸਿੰਘ ਅਤੇ ਕੰਵਰਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਵਿੱਚ ਖਾਸ ਸ਼ਮੂਲ਼ੀਅਤ ਕੀਤੀ।ਸਕੂਲ ਦੇ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਅਤੇ ਸਰਬਜੀਤ ਸਿੰਘ ਚੀਮਾਂ ਨੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਅਤੇ ਵਧੀਆ ਪੇਸ਼ਕਾਰੀਆਂ ਲਈ ਸਕੂਲ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰ. ਸੰਜੇ ਕੁਮਾਰ ਅਤੇ ਸਮੂਹ ਸਟਾਫ ਮੈਂਬਰਾਂ ਤੋਂ ਇਲਾਵਾ ਸਕੂਲ ਦੇ ਬੱਚੇ, ਉਨ੍ਹਾਂ ਦੇ ਮਾਪੇ ਅਤੇ ਇਲਾਕਾ ਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …