Wednesday, April 17, 2024

ਖ਼ਾਲਸਾ ਕਾਲਜ ਦਾ ਜਰਮਨੀ ਵਫ਼ਦ ਨੇ ਕੀਤਾ ਦੌਰਾ

ਖੇਤੀਬਾੜੀ ਨਾਲ ਸਬੰਧਿਤ ਤਕਨੀਕ ਬਾਰੇ ਹਾਸਲ ਕੀਤਾ ਗਿਆਨ – ਡਾ. ਮਹਿਲ ਸਿੰਘ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਵਿਖੇ ਜਰਮਨੀ ਦੇ ਸ਼ਹਿਰ ਸਟੁਡਗਾਰਡ ਤੋਂ ਖੇਤੀਬਾੜੀ ਨਾਲ ਸਬੰਧਿਤ ਤਕਨੀਕ ਅਤੇ ਆਰਗੈਨਿਕ ਖੇਤੀ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਰੀਬ 15 ਮੈਂਬਰਾਂ ਦਾ ਵਫ਼ਦ ਕੈਂਪਸ ਵਿਖੇ ਪੁੱਜਿਆ।ਡੀਨ ਆਫ਼ ਵਾਈਨ ਇੰਸਟੀਚਿਊਟ ਐਫ਼ ਜਰਮਨੀ ਤੋਂ ਪ੍ਰੋ: ਡਾ. ਡਿਟਮਾਰ ਹਿਲਿਸਟ ਦੀ ਅਗਵਾਈ ਹੇਠ ਪੁੱਜੇ ਇਸ ਵਫ਼ਦ ਦਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ ਦੇ ਯਤਨਾਂ ਸਦਕਾ ਕਾਲਜ ਵਿਖੇ ਖੇਤੀਬਾੜੀ ਨਾਲ ਸਬੰਧਿਤ ਤਕਨੀਕ ਅਤੇ ਕੁਦਰਤੀ ਖੇਤੀ ਸਬੰਧੀ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਕਿਹਾ ਕਿ ਐਗਰੀਕਲਚਰ ਵਿਭਾਗ ਮੁੱਖੀ ਪ੍ਰੋ: ਰਣਦੀਪ ਕੌਰ ਬੱਲ ਅਤੇ ਬਾਇਓ ਕੰਟਰੋਲ ਲੈਬ, ਫ਼ਾਰਮ ਮੈਨੇਜ਼ਰ ਡਾ. ਆਰ.ਪੀ ਸਿੰਘ ਵੱਲੋਂ ਉਕਤ ਆਏ ਵਫ਼ਦ ਨੂੰ ਕਾਲਜ ਵਿਖੇ ਬੀਜ਼ੀ ਜਾਂਦੀ ਫ਼ਸਲ, ਫਲ, ਸਬਜ਼ੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।
ਡਾ. ਆਰ.ਪੀ ਸਿੰਘ ਵੱਲੋਂ ਖੇਤੀਬਾੜੀ ਫ਼ਾਰਮ, ਬਾਇਓ ਕੰਟਰੋਲ ਲੈਬ, ਨਰਸਰੀ, ਨੈਟ ਹਾਊਸ, ਖੁੰਭਾਂ ਦੇ ਉਗਾਉਣ ਦੀ ਵਿਧੀ ਆਦਿ ਸਬੰਧੀ ਚਾਨਣਾ ਪਾਉਂਦਿਆਂ ਡੇਅਰੀ ਅਤੇ ਪਸ਼ੂ ਪਾਲਣ ਕੇਂਦਰ ਦਾ ਦੌਰਾ ਕਰਵਾਇਆ ਗਿਆ।ਵਫ਼ਦ ਦਾ ਮਕਸਦ ਪੰਜਾਬ ’ਚ ਕੀਤੀ ਜਾਂਦੀ ਫ਼ਸਲਾਂ ਤੇ ਹੋਰ ਖਾਧ ਵਸਤੂਆਂ ਦੀ ਪੈਦਾਵਾਰ ਬਾਰੇ ਗਿਆਨ ਪ੍ਰਾਪਤ ਕਰਨਾ ਸੀ ਤਾਂ ਜੋ ਉਹ ਇਨ੍ਹਾਂ ਵਿਧੀਆਂ ਹੋਰਨਾਂ ਨੂੰ ਪ੍ਰਤੱਖ ਕਰ ਸਕਣ।
ਡਾ. ਹਿਲਿਸਟ ਨੇ ਗੁਨਬੀਰ ਸਿੰਘ, ਡਾ. ਮਹਿਲ ਸਿੰਘ ਅਤੇ ਸਬੰਧਿਤ ਸਟਾਫ਼ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਕਾਲਜ ਦੀ 132 ਸਾਲਾਂ ਪੁਰਾਤਨ ਵਿੱਦਿਅਕ ਇਮਾਰਤ ਦੀ ਸਰਹਣਾਾ ਕਰਦਿਆਂ ਕਿਹਾ ਕਿ ਇਹ ਦਿਲਕੱਸ਼ ਬਿਲਡਿੰਗ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ।ਉਨ੍ਹਾਂ ਨੇ ਪੰਜਾਬੀਆਂ ਦੇ ਮਿਲਵਰਤਣ ਅਤੇ ਬਹਾਦਰੀ ਵਾਲੇ ਸੁਭਾਅ ਦੀ ਵੀ ਪ੍ਰਸੰਸਾ ਕੀਤੀ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …