Wednesday, May 28, 2025
Breaking News

ਡਿਪਟੀ ਕਮਿਸਨਰ ਵਲੋਂ ਜਿਲ੍ਹਾ ਪਠਾਨਕੋਟ ਦੇ ਉਦਯੋਗਪਤੀਆਂ ਨਾਲ ਵਿਸ਼ੇਸ਼ ਮੀਟਿੰਗ

ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਅੰਦਰ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ, ਤਾਂ ਜੋ ਜਿਲ੍ਹੇ ਅੰਦਰ ਇੰਡਸਟ੍ਰੀਜ਼ ਹੋਰ ਪ੍ਰਫੂਲਿਤ ਹੋ ਸਕੇ ਅਤੇ ਇੰਡਸਟ੍ਰੀਲਿਸਟ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।ਡਿਪਟੀ ਕਮਿਸਨਰ ਪਠਾਨਕੋਟ ਇਹ ਪ੍ਰਗਟਾਵਾ ਆਦਿੱਤੀਆਂ ਉਪਲ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਪਠਾਨਕੋਟ ਦੇ ਇੰਡਸਟ੍ਰੀਲਿਸਟ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਮਗਰੋਂ ਕੀਤਾ।ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕਾਲਾ ਰਾਮ ਕਾਂਸਲ ਐਸ.ਡੀ.ਐਮ ਧਾਰਕਲ੍ਹਾਂ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਅੰਕਿਤ, ਮਧੂ ਮੋਹਣ, ਰਾਕੇਸ਼ ਮਨਹਾਸ, ਅੰਕਿਤ ਸ਼ਰਮਾ, ਗੋਰਵ ਬਹਿਲ, ਰਾਜੇਸ਼ ਮਹਾਜਨ, ਵਿਪਨ ਕੁਮਾਰ, ਅਮਨ ਵਸੀਨ, ਅੰਮਿਤ ਕੁਮਾਰ, ਹੋਰ ਇੰਡਸਟ੍ਰੀਲਿਸਟ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਮੁਖੀ ਹਾਜ਼ਰ ਸਨ।
ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਰਿਹਾ ਕਿ ਇੰਡਸਟ੍ਰੀਲਿਸਟ ਨੂੰ ਆ ਰਹੀਆਂ ਪ੍ਰੇਸਾਨੀਆਂ ਦਾ ਮੋਕੇ ਤੇ ਹੱਲ ਕੀਤਾ ਗਿਆ ਜੋ ਮੁਸ਼ਕਿਲਾਂ ਮੋਕੇ ‘ਤੇ ਹੱਲ ਨਹੀਂ ਕੀਤੀਆਂ ਜਾ ਸਕਦੀਆਂ ਸਨ ਅਤੇ ਪੰਜਾਬ ਪੱਧਰ ਦੀਆਂ ਸਨ ਉਨ੍ਹਾਂ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਉਨ੍ਹਾਂ ਦਾ ਹੱਲ ਕੀਤਾ ਜਾ ਸਕੇੇ।ਇੰਡਸਟ੍ਰੀਲਿਸਟ ਵਲੋਂ ਬਿਜਲੀ ਨਾਲ ਸਬੰਧਤ ਸਮੱਸਿਆ ਰੱਖੀ ਗਈ।ਐਕਸੀਅਨ ਪੀ.ਐਸ.ਪੀ.ਸੀ.ਐਲ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪ ਮਾਮਲੇ ਦੀ ਜਾਂਚ ਕਰਨਗੇ।ਉਦਯੋਗਪਤੀਆਂ ਵਲੋਂ ਮੰਗ ਰੱਖੀ ਗਈ ਕਿ ਅਗਰ ਇੰਡਸਟਰੀ ਲਗਾਉਣ ਲਈ ਜ਼ਮੀਨ ਪੁੱਟੀ ਜਾਂਦੀ ਹੈ ਤਾਂ ਉਸ ‘ਤੇ ਮਾਈਨਿੰਗ ਪਾਲਿਸੀ ਲਾਗੂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਵੀ ਨਿਯਮਾਂ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ।ਉਨ੍ਹਾਂ ਦੇ ਧਿਆਨ ਵਿੱਚ ਕੁੱਝ ਮੁੱਖ ਮਾਰਗਾਂ ਦੀ ਖਸਤਾ ਹਾਲਤ ਦੀ ਸਮੱਸਿਆ ਧਿਆਨ ਵਿੱਚ ਆਈ ਹੈ, ਜਿਨ੍ਹਾਂ ਵਿਚੋਂ ਕੁੱਝ ਮਾਰਗ ਵਿਵਾਦਿਤ ਹਨ ਅਤੇ ਹਾਈਕੋਰਟ ਵਲੋਂ ਉਨ੍ਹਾਂ ‘ਤੇ ਸਟੇਅ ਲੱਗਿਆ ਹੋਇਆ ਹੈ ਜਿਵੇਂ ਹੀ ਸਟੇਅ ਹਟਾਇਆ ਜਾਂਦਾ ਹੈ ਰੋਡ ਦਾ ਨਿਰਮਾਣ ਕੀਤਾ ਜਾਵੇਗਾ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …