ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸਨਰ ਪਠਾਨਕੋਟ ਆਦਿੱਤਿਆਂ ਉਪਲ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਪਾਰੀਆਂ
ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕਾਲਾ ਰਾਮ ਕਾਂਸਲ ਐਸ.ਡੀ.ਐਮ ਧਾਰਕਲ੍ਹਾਂ, ਇੰਦਰਜੀਤ ਗੁਪਤਾ, ਸੁਰੇਸ਼ ਮਹਾਜਨ, ਪਰਮਜੀਤ ਸਿੰਘ ਸੈਣੀ, ਨਰੇਸ਼ ਕੁਮਾਰ, ਪਵਨ ਕੁਮਾਰ, ਦੀਪਕ ਸਲਵਾਨ, ਚਾਚਾ ਵੇਦ ਪ੍ਰਕਾਸ਼, ਐਲ.ਆਰ.ਸੋਢੀ, ਨਰਾਇਣ ਸਿੰਘ, ਸੁਨੀਲ ਮਹਾਜਨ, ਸਮੀਰ ਸ਼ਾਰਧਾ, ਅਨਿਲ ਮਹਾਜਨ, ਮਨਿੰਦਰ ਸਿੰਘ ਲੱਕੀ, ਰਾਕੇਸ਼ ਵਡੇਹਰਾ, ਸੁਰਿੰਦਰ ਰਾਹੀ, ਪਾਰਸ ਮਹਾਜਨ, ਵਿਪਨ ਕੁਮਾਰ ਅਤੇ ਹੋਰ ਵਪਾਰੀ ਵਰਗ ਦੇ ਅਹੁੱਦੇਦਾਰ ਹਾਜ਼ਰ ਸਨ।
ਵਪਾਰੀ ਵਰਗ ਵਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਾਹਮਣੇ ਸਮੱਸਿਆ ਰੱਖੀ ਗਈ ਕਿ ਸਹਿਰ ਦੇ ਅੰਦਰ ਓ.ਟੀ.ਜੀ ਤੋਂ ਹਜਾਰ ਗਜ਼ ਦੇ ਨਿਯਮ ਕਰਕੇ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮੋਕੇ ‘ਤੇ ਹੀ ਇੱਕ ਵਿਸ਼ੇਸ਼ ਟੀਮ ਨਿਰਧਾਰਤ ਕਰਕੇ ਆਦੇਸ਼ ਦਿੱਤੇ ਕਿ ਟੀਮ ਵਲੋਂ ਸੈਨਾ ਅਧਿਕਾਰੀਆਂ ਨਾਲ ਰਾਫਤਾ ਕਾਇਮ ਕਰਕੇ ਓ.ਟੀ.ਜੀ ਤੋਂ ਨਿਰਧਾਰਤ ਸੀਮਾਂ ਤੋਂ ਨਿਸ਼ਾਨਦੇਹੀ ਕਰਕੇ ਪਿੱਲਰ ਲਗਾਏ ਜਾਣਗੇ ਤਾਂ ਜੋ ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਵਪਾਰੀਆਂ ਨੇ ਦੱਸਿਆ ਕਿ ਪਠਾਨਕੋਟ ਏਅਰਪੋਰਟ ਤਾਂ ਹੈ, ਪਰ ਕੋਈ ਵੀ ਫਲਾਈਟ ਨਹੀਂ ਹੈ।ਅਗਰ ਪਠਾਨਕੋਟ ਤੋਂ ਫਲਾਈਟ ਚੱਲਦੀ ਹੈ ਤਾਂ ਵਪਾਰ ਵੀ ਵਧੇਗਾ, ਬੰਦੇ ਭਾਰਤ ਟਰੇਨ ਦਾ ਠਹਿਰਾਓ ਪਠਾਨਕੋਟ ਕੈਂਟ ਸਟੇਸ਼ਨ ਵਿਖੇ ਕਰਵਾਇਆ ਜਾਵੇ।ਸਿਟੀ ਪਠਾਨਕੋਟ ਵਿੱਚ ਟ੍ਰੈਫਿਕ ਵਿਵਸਥਾ ਨੂੰ ਦਰੁੱਸਤ ਕੀਤਾ ਜਾਵੇ।ਬਾਲਮੀਕਿ ਚੋਕ ਵਿਖੇ ਬਣਾਈ ਗਈ ਪਾਰਕਿੰਗ ਵਿੱਚ ਲਗਾਈਆਂ ਜਾ ਰਹੀਆਂ ਨਜ਼ਾਇਜ ਗੱਡੀਆਂ ਨੂੰ ਹਟਾਇਆ ਜਾਵੇ, ਪਸ਼ੂ ਹਸਪਤਾਲ ਗਾਡੀ ਅਹਾਤਾ ਚੋਕ ਵਿਖੇ ਆਮ ਪਬਲਿਕ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ।ਲਾਈਟਾਂ ਵਾਲੇ ਚੋਕ ਵਿੱਚ ਟ੍ਰੈਫਿਕ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ ਆਦਿ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।
ਡਿਪਟੀ ਕਮਿਸਨਰ ਕਿਹਾ ਕਿ ਬਾਲਮੀਕਿ ਚੋਕ ਵਿਖੇ ਬਣਾਈ ਗਈ ਪਾਰਕਿੰਗ ਵਿੱਚ ਕਰਮਚਾਰੀ ਦੀ ਦੋ ਸ਼ਿਫਟਾਂ ਵਿੱਚ ਡਿਊਟੀ ਲਗਾਈ ਜਾਵੇਗੀ, ਪਾਰਕਿੰਗ ਸਵੇਰ 6-00 ਵਜੇ ਤੋਂ ਰਾਤ 10-00 ਵਜੇ ਤੱਕ ਖੁੱਲੀ ਰਹੇਗੀ।ਜੋ ਗੱਡੀਆਂ ਪਾਰਕਿੰਗ ਅੰਦਰ ਪੱਕੇ ਤੋਰ ‘ਤੇ ਲਗਾਈਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਪਸ਼ੂ ਹਸਪਤਾਲ ਵਿਖੇ ਵੀ ਪਾਰਕਿੰਗ ਬਣਾਉਣ ਦੇ ਲਈ ਯੋਜਨਾ ਬਣਾਈ ਜਾਵੇਗੀ।ਜੀ.ਐਸ.ਟੀ ਸਬੰਧੀ ਜੋ ਸਮੱਸਿਆ ਵਪਾਰੀਆਂ ਵਲੋਂ ਧਿਆਨ ਵਿੱਚ ਲਿਆਂਦੀ ਗਈ ਹੈ, ਉਸ ਲਈ ਜੀ.ਐਸ.ਟੀ ਅਧਿਕਾਰੀ ਬਹੁਤ ਜਲਦੀ ਜਿਲ੍ਹਾ ਪਠਾਨਕੋਟ ਦੇ ਵਪਾਰੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਸਮੱਸਿਆ ਹੱਲ ਕਰਨਗੇ।
ਵਪਾਰੀ ਵਰਗ ਵਲੋਂ ਪੁਲਿਸ ਨਾਲ ਸਬੰਧਤ ਸਮੱਸਿਆ ਰੱਖੀ ਗਈ ਕਿ ਪੀ.ਸੀ.ਆਰ ਮੁਲਾਜ਼ਮਾਂ ਵਲੋਂ ਆਮ ਜਨਤਾ ਚਾਹੇ ਕੋਈ ਮੰਦਿਰ, ਗੁਰਦੁਆਰੇ ਜਾਂ ਕਿਸੇ ਹੋਰ ਕੰਮ ਘਰ ਤੋਂ ਬਾਹਰ ਥੋੜੀ ਦੂਰ ਹੀ ਜਾ ਰਿਹਾ ਹੋਵੇ ਤਾਂ ਹੇਲਮੈਂਟ ਜਾਂ ਕਿਸੇ ਹੋਰ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ‘ਤੇ ਚਲਾਨ ਕੱਟ ਦਿੱਤਾ ਜਾਂਦਾ ਹੈ, ਜਿਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਸ਼ਹਿਰ ਅੰਦਰ ਵਧ ਰਹੀਆਂ ਚੋਰੀਆਂ ‘ਤੇ ਵੀ ਚਿੰਤਾ ਵਿਅਕਤ ਕੀਤੀ।
ਇਸ ਮੋਕੇ ਤੇ ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ ਪਠਾਨਕੋਟ ਨੇ ਕਿਹਾ ਕਿ ਜੋ ਸਮੱਸਿਆ ਉਨ੍ਹਾਂ ਦੇ ਧਿਆਨ ‘ਚ ਆਈ ਹੈ।ਅੱਜ ਤੋਂ ਹੀ ਉਨ੍ਹਾਂ ਵਲੋਂ ਆਦੇਸ਼ ਜਾਰੀ ਕੀਤੇ ਜਾਣਗੇ ਕਿ ਕੋਈ ਵੀ ਪੀ.ਸੀ.ਆਰ ਚਲਾਨ ਨਹੀਂ ਕੱਟੇਗਾ ਅਤੇ ਸ਼ਹਿਰ ਅੰਦਰ ਪੀ.ਸੀ.ਆਰ ਵਾਰਡਾਂ ਦੇ ਕੌਂਸਲਰਾਂ ਨਾਲ ਰਾਫਤਾ ਕਾਇਮ ਕਰਕੇ ਸ਼ਹਿਰ ਅੰਦਰ ਗਸ਼ਤ ਵਧਾਉਣਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media