Saturday, July 27, 2024

ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਕਿਲਾ ਗੋਬਿੰਦਗੜ੍ਹ ਚੌਂਕ ਵਿਚ ਸਕੂਲ ਦੇ ਬੱਚਿਆ ਅਤੇ ਸਾਂਝ ਕੇਂਦਰ ਸੈਂਟਰਲ ਨਾਲ ਮਿਲ ਕੇ ਐਸ.ਪੀ.ਸੀ ਬੱਚਿਆਂ ਨਾਲ ਮਿਲ ਕੇ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂੂ ਕਰਵਾਇਆ ਗਿਆ।ਉਨਾਂ ਨੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਸਿਗਨਲ, ਸੀਟ ਬੈਲਟ ਅਤੇ ਹੈਲਮੇਟ ਬਾਰੇ ਜਾਣਕਾਰੀ ਦਿੱਤੀ ਗਈ।ਸੈਮੀਨਾਰ ਦਾ ਮਕਸਦ ਬੱਚਿਆਂ ਅਤੇ ਲੋਕਾਂ ਦੇ ਮਨਾਂ ਵਿਚੋਂ ਪੁਲਿਸ ਦਾ ਡਰ ਕੱਢਣ ਕੀਤਾ ਗਿਆ।ਜਿੰਨਾਂ ਚਾਰ ਪਹੀਆ ਗੱਡੀਆਂ ਦੇ ਡਰਾਈਵਰਾਂ ਨੇ ਸੀਟ ਬੈਲਟ ਲਗਾਈ ਗਈ ਸੀ ਅਤੇ ਦੋ ਪਹੀਆ ਵਾਹਣ ਚਾਲਕਾਂ ਨੇ ਹੈਲਮੇਟ ਪਹਿਨਿਆ ਸੀ, ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਕਮਰਸ਼ੀਅਲ ਵਾਹਣਾਂ ਨੂੰ ਰਿਫਲੈਕਟਿਡ ਟੇਪ ਲਗਾਈ ਗਈ ਤਾਂ ਜੋ ਰਾਤ ਸਮੇਂ ਹਨੇਰੇ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ।
ਇਸ ਸਮੇਂ ਅਧਿਆਪਕ ਵਿਜੇ ਵਰਮਾ, ਇੰਚਾਰਜ਼ ਸਾਂਝ ਕੇਦਰ ਸੈਂਟਰਲ ਐਸ.ਆਈ ਗੁਰਮੀਤ ਸਿੰਘ, ਐਚ.ਸੀ ਗੁਰਚਰਨ ਸਿੰਘ, ਕਾਂਸਟੇਬਲ ਨਵਰੂਪ ਕੌਰ ਅਤੇ ਐੱਚ ਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …