ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ. ਮੰਜ਼ੂ ਸ਼ਰਮਾ ਨੇ ਦੱਸਿਆ ਕਿ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਦੀ ਮਹਿਕਦੀਪ ਕੌਰ ਨੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ) ’ਚ 9.25 ਸੀ.ਜੀ.ਪੀ.ਏ ਨਾਲ ਪਹਿਲਾ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਸਤੀਸ਼ ਕੁਮਾਰ ਨੇ ਮਕੈਨੀਕਲ ਇੰਜਨੀਅਰਿੰਗ ਸ਼ਾਖਾ ’ਚ ਯੂਨੀਵਰਸਿਟੀ ’ਚੋਂ ਤੀਜ਼ਾ ਸਥਾਨ ਹਾਸਲ ਕੀਤਾ ਹੈ।
ਡਾ. ਮੰਜ਼ੂ ਸ਼ਰਮਾ ਨੇ ਕਿਹਾ ਕਿ ਬੀ.ਸੀ.ਏ.ਦੀ ਸ਼ੈਫਾਲੀ ਨੇ 9.46 ਦੇ ਸੀ.ਜੀ.ਪੀ.ਏ ਨਾਲ ਯੂਨੀਵਰਸਿਟੀ ’ਚ ਤੀਜ਼ਾ ਅਤੇ ਅਸ਼ੀਸ਼ ਕੁਮਾਰੀ ਨੇ 9.41 ਦੇ ਸੀ.ਜੀ.ਪੀ.ਏ ਨਾਲ ਯੂਨੀਵਰਸਿਟੀ ’ਚ 5ਵਾਂ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਿਤਿਕ ਚੌਹਾਨ ਸਿਵਲ ਇੰਜੀਨੀਅਰਿੰਗ ’ਚ ’ਵਰਸਿਟੀ ’ਚ 8ਵੇਂ ਸਥਾਨ ’ਤੇ ਰਿਹਾ, ਜਦਕਿ ਡਿਜ਼ੀਟਲ ਮਾਰਕੀਟਿੰਗ ’ਚ ਪੋਸਟ ਗਰੈਜ਼ੂਏਟ ਡਿਪਲੋਮਾ ’ਚ ਹਰਮਨਪ੍ਰੀਤ ਨੇ ’ਵਰਸਿਟੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਵਿਸ਼ਾਲ ਸਿੰਘ ਦੂਜੇ ਸਥਾਨ ’ਤੇ ਰਿਹਾ।ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ’ਚ ਬੈਚਲਰ ਇਨ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਦੇ ਮਨਜੋਬਨਦੀਪ ਕੌਰ ਨੇ 9.38 ਦੇ ਸੀ.ਜੀ.ਪੀ.ਏ ਨਾਲ ’ਵਰਸਿਟੀ ’ਚੋਂ ਦੂਜਾ ਅਤੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੀ ਸਿਮਰਨ ਨੇ 9.34 ਸੀ.ਜੀ.ਪੀ.ਏ ਨਾਲ ’ਵਰਸਿਟੀ ’ਚੋਂ ਤੀਜ਼ਾ ਸਥਾਨ ਪ੍ਰਾਪਤ ਕੀਤਾ।ਡਾ. ਬਾਲਾ ਨੇ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …