Monday, May 20, 2024

ਡੀ.ਏ.ਵੀ ਪਬਲਿਕ ਸਕੂਲ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ

 ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ) – ਲਿਟਰੇਰੀ ਕਲੱਬ ਦੇ ਮੈਂਬਰਾਂ ਵੱਲੋਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਗਿਆ।ਪੰਜਾਬੀ ਲਿਟਰੇਰੀ ਕਲੱਬ ਦੇ ਉਘੇ ਅਧਿਆਪਕ ਨੇ ਇਸ ਵਿਸ਼ੇ `ਤੇ ਜ਼ੋਰ ਦਿੱਤਾ ਕਿ ‘ਬਹੁ-ਭਾਸ਼ੀ ਸਿੱਖਿਆ ਪੁਸ਼ਤੈਨੀ ਸਿੱਖਿਆ’ ਦਾ ਇੱਕ ਥੰਮ੍ਹ ਹੈ।ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਅਤੇ ਮਾਂ ਬੋਲੀ ਲਈ ਪਿਆਰ ਪੈਦਾ ਕਰਨ ਬਾਰੇ ਜਾਗਰੂਕਤਾ ਨੂੰ ਅੱਗੇ ਵਧਾਇਆ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਲੁਪਤ ਹੋ ਰਹੀਆਂ ਅਤੇ ਦੇਸੀ ਭਾਸ਼ਾਵਾਂ ਨੂੰ ਬਚਾਉਣ ਦੀ ਲੋੜ ਦਾ ਸੁਨੇਹਾ ਦਿੱਤਾ।ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਆਪਣੇ ਸੰਬੋਧਨ ‘ਚ ਮਾਤ ਭਾਸ਼ਾ ਨੂੰ ਸਮਝ ਅਤੇ ਸੰਚਾਰ ਦੇ ਇੱਕ ਮੁੱਖ ਸਾਧਨ ਵਜੋਂ ਪਿਆਰ ਕਰਨ ਦੀ ਲੋੜ `ਤੇ ਜ਼ੋਰ ਦਿੱਤਾ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …